ਜੋਸ਼ਨਾ ਯੂ.ਐੱਸ. ਓਪਨ ਸਕੁਐਸ਼ ਚੈਂਪੀਅਨਸ਼ਿਪ ਤੋਂ ਬਾਹਰ

10/11/2017 4:04:50 PM

ਚੇਨਈ, (ਬਿਊਰੋ)— ਭਾਰਤੀ ਸਟਾਰ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਪਣੀ ਚੁਣੌਤੀ ਬਰਕਰਾਰ ਨਹੀਂ ਰਖ ਸਕਦੀ ਅਤੇ ਪੰਜਵੀਂ ਸੀਡ ਮਿਸਰ ਦੀ ਖਿਡਾਰਨ ਨੌਰਾਨ ਗੋਹਰ ਦੇ ਹੱਥੋਂ ਹਾਰ ਦੇ ਨਾਲ ਹੀ ਯੂ.ਐੱਸ. ਓਪਨ ਸਕੁਐਸ਼ ਚੈਂਪੀਅਨਸ਼ਿਪ 'ਚ ਉਸ ਦਾ ਸਫਰ ਖਤਮ ਹੋ ਗਿਆ। ਅਮਰੀਕਾ ਦੇ ਫਿਲੇਡੋਲਫੀਆ 'ਚ ਚਲ ਰਹੇ ਯੂ.ਐੱਸ. ਓਪਨ ਚੈਂਪੀਅਨਸ਼ਿਪ 'ਚ ਮਿਸਰ ਦੀ ਪੰਜਵਾਂ ਦਰਜਾ ਪ੍ਰਾਪਤ ਖਿਡਾਰਨ ਨੇ ਜੋਸ਼ਨਾ ਨੂੰ 9-11, 11-9, 11-8, 11-5 ਨਾਲ ਹਰਾ ਕੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ।

ਲਗਭਗ ਇਕ ਘੰਟੇ ਤਕ ਚਲੇ ਮੁਕਾਬਲੇ 'ਚ ਕਈ ਵਾਰ ਜੋਸ਼ਨਾ ਵਿਰੋਧੀ ਖਿਡਾਰੀ ਨੂੰ ਹਰਾਉਣ ਦੇ ਕਰੀਬ ਪਹੁੰਚੀ। ਉਨ੍ਹਾਂ ਨੇ ਪਹਿਲੇ ਗੇਮ ਨੂੰ 11-9 ਨਾਲ ਜਿੱਤਣ ਦੀ ਬਾਅਦ 1-0 ਦੀ ਬੜ੍ਹਤ ਬਣਾਈ ਸੀ ਪਰ ਉਹ ਇਸ ਦਾ ਲਾਹਾ ਨਹੀਂ ਲੈ ਸਕੀ ਅਤੇ ਬਾਕੀ ਦੀਆਂ ਤਿੰਨ ਗੇਮਾਂ ਗੁਆ ਬੈਠੀ। ਟੂਰਨਾਮੈਂਟ 'ਚ 13ਵਾਂ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਨੇ ਹਾਲਾਂਕਿ ਦੂਜੇ ਗੇਮ 'ਚ ਵੀ ਬੜ੍ਹਤ ਦੇ ਨਾਲ ਸ਼ੁਰੂਆਤ ਕੀਤੀ ਸੀ ਜਦਕਿ ਤੀਜੀ ਗੇਮ 'ਚ ਉਹ 8-6 ਨਾਲ ਅੱਗੇ ਹੋਣ ਦੇ ਬਾਵਜੂਦ ਗੇਮ ਅਤੇ ਮੈਚ ਗੁਆ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ।


Related News