ਜੋਸ਼ਨਾ ਚਿਨੱਪਾ ਸਕੁਐਸ਼ ਵਿਸ਼ਵ ਰੈਂਕਿੰਗ ''ਚ 12ਵੇਂ ਸਥਾਨ ''ਤੇ ਪਹੁੰਚੀ

09/02/2017 9:25:51 AM

ਨਵੀਂ ਦਿੱਲੀ— ਭਾਰਤ ਦੀ ਸਰਵਸ਼੍ਰੇਸ਼ਠ ਰੈਂਕਿੰਗ ਦੀ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਤਾਜ਼ਾ ਜਾਰੀ ਪੀ.ਐੱਸ.ਏ. 'ਚ 2 ਸਥਾਨਾਂ ਦੇ ਫਾਇਦੇ ਦੇ ਨਾਲ 12ਵੇਂ ਸਥਾਨ 'ਤੇ ਪਹੁੰਚ ਗਈ ਹੈ। ਚਿਨੱਪਾ ਨੇ ਇਸ ਹਫਤੇ ਦੇ ਸ਼ੁਰੂ 'ਚ ਚਾਈਨਾ ਓਪਨ ਦੇ ਮੁੱਖ ਡਰਾਅ 'ਚ ਪ੍ਰਵੇਸ਼ ਕੀਤਾ, ਪਰ ਇਸ ਦੇ ਸ਼ੁਰੂਆਤੀ ਦੌਰ ਤੋਂ ਬਾਹਰ ਹੋ ਗਈ। ਉਨ੍ਹਾਂ ਦੀ ਸਾਥੀ ਦੀਪਿਕਾ ਪੱਲੀਕਲ ਇਕ ਸਥਾਨ ਦੇ ਫਾਇਦੇ ਦੇ ਨਾਲ 21ਵੇਂ ਸਥਾਨ 'ਤੇ ਪਹੁੰਚ ਗਈ ਹੈ।

ਪੱਲੀਕਲ ਨੂੰ ਚਾਈਨਾ ਓਪਨ ਕੁਆਲੀਫਾਇਰ 'ਚ ਚਿਨੱਪਾ ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਪੱਲੀਕਲ ਅਤੇ ਚਿਨੱਪਾ ਅਗਲੇ ਹਫਤੇ ਹਾਂਗਕਾਂਗ 'ਚ ਐੱਚ.ਕੇ.ਐੱਫ.ਸੀ. ਕੌਮਾਂਤਰੀ ਪ੍ਰਤੀਯੋਗਿਤਾ 'ਚ ਹਿੱਸਾ ਲੈਣਗੀਅ। ਪੁਰਸ਼ ਖਿਡਾਰੀਆਂ 'ਚ ਸੌਰਵ ਘੋਸ਼ਾਲ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ ਜਿਸ ਨਾਲ ਉਹ 28ਵੇਂ ਸਥਾਨ 'ਤੇ ਖਿਸਕ ਗਏ ਜਦਕਿ ਵਿਕਰਮ ਮਲਹੋਤਰਾ 62ਵੇਂ, ਹਰਿੰਦਰ ਪਾਲ ਸੰਧੂ 66ਵੇਂ ਅਤੇ ਮਹੇਸ਼ ਮਨਗਾਂਵਕਰ 67ਵੇਂ ਸਥਾਨ 'ਤੇ ਹਨ।


Related News