ਆਸਟਰੇਲੀਆ ਦੇ ਹੇਜ਼ਲਵੁੱਡ ਹੋਏ ਸੱਟ ਦਾ ਸ਼ਿਕਾਰ, ਪਰਥ ਟੈਸਟ ''ਚੋਂ ਬਾਹਰ!

Saturday, Dec 14, 2019 - 03:02 PM (IST)

ਆਸਟਰੇਲੀਆ ਦੇ ਹੇਜ਼ਲਵੁੱਡ ਹੋਏ ਸੱਟ ਦਾ ਸ਼ਿਕਾਰ, ਪਰਥ ਟੈਸਟ ''ਚੋਂ ਬਾਹਰ!

ਸਪੋਰਟਸ ਡੈਸਕ— ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਹੈਮਸਟ੍ਰਿੰਗ ਦੀ ਸੱਟ ਕਾਰਨ ਨਿਊਜ਼ੀਲੈਂਡ ਖਿਲਾਫ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਬਾਕੀ ਸੈਸ਼ਨਾਂ 'ਚ ਨਹੀਂ ਖੇਡ ਸਕਣਗੇ। ਇੰਨਾ ਹੀ ਨਹੀਂ, ਉਨ੍ਹਾਂ ਦਾ ਇਸ ਸੀਰੀਜ਼ ਦੇ ਬਾਕੀ ਬਚੇ ਮੈਚਾਂ 'ਚ ਵੀ ਖੇਡਣਾ ਸ਼ੱਕੀ ਮੰਨਿਆ ਜਾ ਰਿਹਾ ਹੈ।
PunjabKesari
ਸ਼ੁੱਕਰਵਾਰ ਨੂੰ ਦੂਜੇ ਦਿਨ ਦੇ ਆਖ਼ਰੀ ਸੈਸ਼ਨ 'ਚ ਹੇਜ਼ਲਵੁੱਡ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ ਅਤੇ ਫਿਰ ਉਹ ਗੇਂਦਬਾਜ਼ੀ ਕਰਨ ਲਈ ਦੁਬਾਰਾ ਮੈਦਾਨ 'ਤੇ ਨਹੀਂ ਪਰਤ ਸਕੇ ਸਨ। ਆਸਟਰੇਲੀਆ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹੈਮਸਟਿੰ੍ਰਗ ਦੀ ਸੱਟ ਕਾਰਨ ਉਹ ਟੈਸਟ ਮੈਚ 'ਚ ਦੁਬਾਰਾ ਨਹੀਂ ਪਰਤਨਗੇ। ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਹੇਜ਼ਲਵੁੱਡ ਦਾ ਸੀਰੀਜ਼ ਦੇ ਬਾਕੀ ਮੈਚਾਂ 'ਚ ਖੇਡਣਾ ਵੀ ਸ਼ੱਕੀ ਲੱਗਣ ਲੱਗਾ ਹੈ।


author

Tarsem Singh

Content Editor

Related News