ਟੈਸਟ ਸੀਰੀਜ਼ ਦੌਰਾਨ ਕਈ ਖਿਡਾਰੀਆਂ ਦੀ ਟੁੱਟੇਗੀ ਦੋਸਤੀ

Monday, Jul 30, 2018 - 10:11 AM (IST)

ਨਵੀਂ ਦਿੱਲੀ—ਭਾਰਤ ਅਤੇ ਇੰਗਲੈਂਡ ਵਿਚਕਾਰ 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ 'ਚ ਬਹੁਤ ਘਬਰਾਹਟ ਨਜ਼ਰ ਆਉਣ ਵਾਲੀ ਹੈ। ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੇ ਇਸਦਾ ਐਲਾਨ ਵੀ ਕਰ ਦਿੱਤਾ ਹੈ। ਜੋਸ਼ ਬਟਲਰ ਨੇ ਕਿਹਾ ਕਿ ਉਹ ਚਾਹੇ ਹੀ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਕਈ ਭਾਰਤੀ ਖਿਡਾਰੀਆਂ ਨੂੰ ਆਪਣਾ ਦੋਸਤ ਬਣਾ ਚੁੱਕੇ ਹਨ ਪਰ ਟੈਸਟ ਸੀਰੀਜ਼ ਦੌਰਾਨ ਇਹ ਦੋਸਤੀ ਨਹੀਂ ਰਹੇਗੀ।
ਇੰਗਲੈਂਡ ਕ੍ਰਿਕਟ ਟੀਮ ਦੇ ਬੱਲੇਬਾਜ਼ ਜੋਸ ਬਟਲਰ ਦਾ ਕਹਿਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਦੋਵੇਂ ਟੀਮਾਂ ਦੇ ਕ੍ਰਿਕਟ ਖਿਡਾਰੀਆਂ ਵਿਚਕਾਰ ਹੋਈ ਦੋਸਤੀ ਇਕ ਅਗਸਤ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ 'ਚ ਭੁਲਾ ਦਿੱਤੀ ਜਾਵੇਗੀ। ਬਟਲਰ ਨੇ ਬਿਆਨ ਦਿੱਤਾ,' ਮੈਂ ਕੁਝ ਭਾਰਤੀ ਖਿਡਾਰੀਆਂ ਨਾਲ ਖੇਡਿਆ ਹਾਂ, ਆਮ ਤੌਰ 'ਤੇ ਤੁਸੀਂ ਉਨ੍ਹਾਂ ਦੇ ਦੋਸਤ ਬਣ ਜਾਂਦੇ ਹੋ, ਪਰ ਮੈਦਾਨ 'ਤੇ ਤੁਹਾਨੂੰ ਇਸ ਦੋਸਤੀ ਨੂੰ ਭੁਲਾਉਣਾ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਆਈ.ਪੀ.ਐੱਲ. ਦੇ 11ਵੇਂ ਸੀਜ਼ਨ 'ਚ ਜੋਸ ਬਟਲਰ ਰਾਜਸਥਾਨ ਵਲੋਂ ਖੇਡੇ ਸਨ, ਜੋਸ਼ ਬਟਲਰ ਦੇ ਕਪਤਾਨ ਅਜਿੰਕਯ ਰਹਾਣੇ ਸਨ ਅਤੇ ਉਨ੍ਹਾਂ ਨੂੰ ਜਿਤਾਉਣ ਲਈ ਇੰਗਲੈਂਡ ਦੇ ਇਸ ਵਿਕਟਕੀਪਰ ਨੇ 500 ਤੋਂ ਜ਼ਿਆਦਾ ਦੌੜਾਂ ਨੀ ਬਣਾਈਆਂ। ਪਰ ਹੁਣ ਇੰਗਲੈਂਡ ਸੀਰੀਜ਼ ਦੌਰਾਨ ਬਟਲਰ ਟੀਮ ਇੰਡੀਆ ਦੇ ਉਪਕਪਤਾਨ ਰਹਾਣੇ ਖਿਲਾਫ ਸਾਮ, ਦਾਮ, ਦੰਡ ,ਭੇਦ ਸਾਰੇ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕਰਨਗੇ।


Related News