ਜੋਨਿਫਰ ਬ੍ਰੈਡੀ ਨੇ ਕੋਕੋ ਗਾਫ ਨੂੰ ਹਰਾਇਆ, ਫਾਈਨਲ ''ਚ ਪਹੁੰਚੀ

Sunday, Aug 16, 2020 - 08:35 PM (IST)

ਜੋਨਿਫਰ ਬ੍ਰੈਡੀ ਨੇ ਕੋਕੋ ਗਾਫ ਨੂੰ ਹਰਾਇਆ, ਫਾਈਨਲ ''ਚ ਪਹੁੰਚੀ

ਲੇਕਸਿੰਗਟਨ : ਜੇਨਿਫਰ ਬ੍ਰੈਡੀ ਨੇ 16 ਸਾਲਾ ਕੋਕੋ ਗਾਫ ਨੂੰ 6-2 6-4 ਨਾਲ ਹਰਾ ਕੇ 'ਟਾਪ ਸੀਡ ਓਪਨ' ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਤੇ ਇਹ ਉਸਦੇ ਕਰੀਅਰ ਦਾ ਪਹਿਲਾ ਡਬਲਯੂ. ਟੀ. ਏ. ਫਾਈਨਲ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਇਹ ਅਮਰੀਕਾ 'ਚ ਪਹਿਲਾ ਟੂਰਨਾਮੈਂਟ ਹੈ।
ਫਲੋਰਿਡਾ 'ਚ ਬਸੀ 25 ਸਾਲ ਦੀ ਬ੍ਰੈਡੀ ਦਾ ਸਾਹਮਣਾ ਹੁਣ ਐਤਵਾਰ ਨੂੰ ਫਾਈਨਲ 'ਚ ਜਿਲ ਟੇਚਮੈਨ ਨਾਲ ਹੋਵੇਗਾ। ਕੋਕੋ ਗਾਫ ਨੇ ਸੈਮੀਫਾਈਨਲ ਤਕ ਦੇ ਸਫਰ 'ਚ ਦੂਜੀ ਤੇ 8ਵੀਂ ਦਰਜਾ ਪ੍ਰਾਪਤ ਖਿਡਾਰੀ ਨੂੰ ਟੂਰਨਾਮੈਂਟ ਤੋਂ ਬਾਹਰ ਕੀਤਾ ਸੀ। ਸਵਿਟਜ਼ਰਲੈਂਡ ਦੀ 23 ਸਾਲ ਦੀ ਜਿਲ ਟੇਚਮੈਨ ਨੇ ਸ਼ੇਲਬੀ ਰੋਜਰਸ ਨੂੰ 6-3, 6-2 ਨਾਲ ਹਰਾਇਆ। 116ਵੀਂ ਰੈਂਕਿੰਗ ਦੀ ਸ਼ੇਲਬੀ ਰੋਜਰਸ ਨੇ ਕੁਆਰਟਰ ਫਾਈਨਲ 'ਚ ਸ਼ੁੱਕਰਵਾਰ ਨੂੰ ਸੇਰੇਨਾ ਵਿਲੀਅਮਸ ਨੂੰ ਹਰਾ ਕੇ ਉਲਟਫੇਰ ਕੀਤਾ ਸੀ।


author

Gurdeep Singh

Content Editor

Related News