ਜਾਨ ਵਿਜ਼ਡਨ : ਕ੍ਰਿਕਟ ਦਾ ਮਹਾਨ ਆਲਰਾਊਂਡਰ, ਪਹਿਲਾਂ ਪ੍ਰਫੈਕਟ-10 ਬਣਾਇਆ, ਸਾਰੇ ਬੋਲਡ

Wednesday, Jul 15, 2020 - 04:32 PM (IST)

ਸਪੋਰਟ ਡੈਕਸ : ਕ੍ਰਿਕਟ ਦੀ ਸਭ ਤੋਂ ਪੁਰਾਣੀ ਕਿਤਾਬ 'ਵਿਜ਼ਡਨ' ਜਿਸ ਖਿਡਾਰੀ ਜਾਨ ਵਿਜ਼ਡਨ ਦੇ ਨਾਂ 'ਤੇ ਸੀ, ਉਸ ਨੇ ਅੱਜ ਦੇ ਦਿਨ 170 ਸਾਲ ਪਹਿਲਾਂ ਅਜਿਹਾ ਵੱਡਾ ਰਿਕਾਰਡ ਬਣਾਇਆ ਸੀ, ਜਿਹੜਾ ਉਸ ਨੂੰ ਮਹਾਨ ਕ੍ਰਿਕਟ ਆਲਰਾਊਂਡਰਾਂ ਦੀ ਸ਼੍ਰੇਣੀ 'ਚ ਲੈ ਗਿਆ। ਵਿਜ਼ਡਨ ਨੇ ਬੀਤੇ ਦਿਨੀਂ ਹੀ ਭਾਰਤੀ ਆਲਰਾਊਂਡਰਾਂ ਰਵਿੰਦਰ ਜਡੇਜਾ ਨੂੰ ਸਦੀ ਦਾ ਸਭ ਤੋਂ ਮੋਹਰੀ ਖਿਡਾਰੀ ਮੰਨਿਆ ਸੀ। ਵਿਜ਼ਡਨ ਇਸ ਤੋਂ ਪਹਿਲਾਂ ਕਪਿਲ ਦੇਵ ਨੂੰ 20ਵੀ ਸਦੀ ਦਾ ਸਭ ਤੋਂ ਵੱਡਾ ਸਟਾਰ ਟਾਈਟਲ ਵੀ ਦੇ ਚੁੱਕਾ ਹੈ। ਵਿਜ਼ਡਨ ਨੂੰ ਕ੍ਰਿਕਟ ਦਾ ਪਾਂਚਾਗ ਵੀ ਕਿਹਾ ਜਾਂਦਾ ਹੈ। 

ਇਹ ਵੀ ਪੜ੍ਹੋਂ : ਸੁਸ਼ਾਂਤ ਸਿੰਘ ਰਾਜਪੂਤ ਦੀ ਰਾਹ 'ਤੇ ਸੀ ਮਸਾਰੋ, ਹੋਇਆ ਦਰਦਨਾਕ ਅੰਤ

PunjabKesariਸਤੰਬਰ 1826 ਨੂੰ ਸਸੈਕਸ 'ਚ ਜਨਮੇ ਜਾਨ ਨੇ 186 ਫਰਸਟ ਕਲਾਸ ਮੈਚਾਂ 'ਚ 4140 ਦੌੜਾਂ ਬਣਾਉਣ ਤੋਂ ਇਲਾਵਾ 1109 ਵਿਕਟਾਂ ਹਾਸਲ ਕੀਤੀਆਂ। ਉਹ ਅਜਿਹਾ ਪਹਿਲਾਂ ਗੇਂਦਬਾਜ਼ ਹੈ, ਜਿਸ ਨੇ ਫਰਸਟ ਕਲਾਸ ਦੀ ਇਕ ਪਾਰੀ 'ਚ 10 ਵਿਕਟਾਂ ਲਈਆਂ। 5 ਫੁੱਟ 6 ਇੰਚ ਦੇ ਇਸ ਗੇਂਦਬਾਜ਼ ਨੇ ਉਕਤ ਮੈਚ 'ਚ ਸਾਊਥ ਟੀਮ ਦੇ ਸਾਰੇ ਬੱਲੇਬਾਜ਼ਾਂ ਨੂੰ ਬੋਲਡ ਕੀਤਾ ਸੀ। ਉਕਤ ਮੈਚ 'ਚ 30 ਵਿਕਟਾਂ ਡਿੱਗੀਆਂ ਸਨ, ਇਨ੍ਹਾਂ 'ਚੋਂ 25 ਕ੍ਰਿਕਟਰ ਬੋਲਡ ਹੀ ਹੋਏ ਸਨ। 

ਇਹ ਵੀ ਪੜ੍ਹੋਂ : ਤੀਜੀ ਵਾਰ ਪਿਤਾ ਬਣੇਗਾ ਆਈ.ਪੀ.ਐੱਲ. ਦਾ ਇਹ ਸਟਾਰ ਕ੍ਰਿਕਟਰ, ਅਨੁਸ਼ਕਾ ਸ਼ਰਮਾ ਨੇ ਦਿੱਤੀ ਵਧਾਈ

PunjabKesari

ਵਿਜ਼ਡਨ ਜਦੋਂ 18 ਸਾਲ ਦਾ ਸੀ ਤਾਂ ਉਸ ਦਾ ਭਾਰ ਸਿਰਫ਼ 44 ਕਿਲੋਗ੍ਰਾਮ ਸੀ। ਇਸ ਕਾਰਨ ਉਸ ਨੇ ਗੇਂਦਬਾਜ਼ੀ ਕਰਨ ਹੀ ਪਹਿਲਕਦਮੀ ਮੰਨਿਆ। ਵਿਜ਼ਡਨ ਦੀ ਲਵ ਸਟੋਰੀ ਵੀ ਵੱਡੀ ਫ਼ਿਲਮ ਦੀ ਤਰ੍ਹਾਂ ਸੀ। 1845 'ਚ ਉਸ ਨੇ ਐੱਮ.ਸੀ.ਸੀ. ਵਿਰੁੱਧ ਡੈਬਿਊ ਕੀਤਾ। ਕੁਝ ਸਾਲ ਬਾਅਦ ਹੀ ਉਸ ਨੂੰ ਆਪਣੀ ਟੀਮ ਦੇ ਖਿਡਾਰੀ ਜਾਰਡ ਪਾਰ ਦੀ ਭੈਣ ਐਨੀ ਨਾਲ ਪਿਆਰ ਹੋ ਗਿਆ। ਦੋਵਾਂ ਦੀ ਮੰਗਣੀ ਹੋਈ ਪਰ ਕੁਝ ਦਿਨ ਬਾਅਦ ਹੀ ਐਨੀ ਦੀ ਮੌਤ ਹੋ ਗਈ। ਵਿਜ਼ਡਨ ਇਸ ਤੋਂ ਬਾਅਦ ਸਾਰੀ ਉਮਰ ਕੁਆਰਾ ਹੀ ਰਿਹਾ ਸੀ।   

ਇਹ ਵੀ ਪੜ੍ਹੋਂ : ਨਿਊਡ ਤਸਵੀਰਾਂ ਸਾਝੀਆਂ ਕਰ ਸੁਰਖੀਆਂ ਬਿਟੋਰਨ ਵਾਲੀ ਇਹ ਰੈਸਲਰ ਇਕ ਹੋਰ ਤਸਵੀਰ ਕਰਕੇ ਮੁੜ ਚਰਚਾ 'ਚ


Baljeet Kaur

Content Editor

Related News