WWE ਸੁਪਰਸਟਾਰ ਜਾਨ ਸੀਨਾ ਨੇ ਚੁੱਪ ਚੁਪੀਤੇ ਆਪਣੀ ਪ੍ਰੇਮਿਕਾ ਨਾਲ ਰਚਾਇਆ ਵਿਆਹ

Thursday, Oct 15, 2020 - 05:21 PM (IST)

WWE ਸੁਪਰਸਟਾਰ ਜਾਨ ਸੀਨਾ ਨੇ  ਚੁੱਪ ਚੁਪੀਤੇ ਆਪਣੀ ਪ੍ਰੇਮਿਕਾ ਨਾਲ ਰਚਾਇਆ ਵਿਆਹ

ਸਪੋਰਟਸ ਡੈਸਕ : ਡਬਲਯੂ.ਡਬਲਯੂ.ਈ. ਸੁਪਰਸਟਾਰ ਅਤੇ ਹਾਲੀਵੁੱਡ ਅਦਾਕਾਰ ਜਾਨ ਸੀਨਾ ਨੇ ਆਪਣੀ ਪ੍ਰੇਮਿਕਾ ਸ਼ੇ ਸ਼ਾਰਿਅਟਜਦੇਹ ਨਾਲ ਵਿਆਹ ਕਰਵਾ ਲਿਆ ਹੈ। PWInsider ਦੀ ਰਿਪੋਰਟ ਵਿਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਹੈ।

PunjabKesari

ਮੰਗਲਵਾਰ ਨੂੰ ਫਲੋਰੀਡਾ ਦੇ ਟੈਂਪਾ ਵਿਚ ਇਸ ਸੈਰੇਮਨੀ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸੈਰੇਮਨੀ ਵਿਚ ਪਰਿਵਾਰ, ਦੋਸਤ ਅਤੇ ਡਬਲਯੂ.ਡਬਲਯੂ.ਈ. ਟੈਲੇਂਟਸ ਦੀ ਹਾਜ਼ਰੀ ਰਹੀ ਸੀ। ਪਿਛਲੇ ਸਾਲ ਮਾਰਚ ਤੋਂ ਜਾਨ ਸੀਨਾ ਅਤੇ ਸ਼ੇ ਸ਼ਾਰਿਅਟਜਦੇਹ ਇਕੱਠੇ ਸਨ। ਇਸ ਸਾਲ ਦੀ ਸ਼ੁਰੂਆਤ ਵਿਚ ਇਹ ਵੀ ਖ਼ਬਰ ਆਈ ਸੀ ਕਿ ਦੋਵਾਂ ਦੀ ਮੰਗਣੀ ਹੋ ਗਈ ਹੈ।

PunjabKesari

ਜਾਨ ਸੀਨਾ ਅਤੇ ਸ਼ੇ ਸ਼ਾਰਿਅਟਜਦੇਹ ਇਕ-ਦੂਜੇ ਨੂੰ ਮਾਰਚ 2019 ਤੋਂ ਡੇਟ ਕਰ ਰਹੇ ਸਨ। ਕੈਨੇਡਾ ਵਿਚ ਇਕ ਮੂਵੀ ਦੌਰਾਨ ਇਨ੍ਹਾਂ ਦੋਵਾਂ ਦੀ ਮੁਲਾਕਾਤ ਹੋਈ ਸੀ। ਜਾਨ ਸੀਨਾ ਦੀ ਇਸ ਖੁਸ਼ੀ ਵਿਚ ਸ਼ਾਮਲ ਪ੍ਰਸ਼ੰਸਕਾਂ ਨੇ ਵੀ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ ।

 


author

cherry

Content Editor

Related News