ਜਾਨ ਸੀਨਾ ਨੇ ਰੱਖਿਆ ਕ੍ਰਿਕਟ ਮੈਦਾਨ ''ਚ ਕਦਮ, ਇਸ ਖਿਡਾਰੀ ਤੋਂ ਸਿੱਖੇ ਖੇਡ ਦੇ ਗੁਰ

11/29/2017 10:42:16 PM

ਨਵੀਂ ਦਿੱਲੀ— ਡਬਲਯੂ ਡਬਲਯੂ ਤੋਂ ਦੂਰ ਜਾਨ ਸੀਨਾ ਆਪਣੀ ਫਿਲਮ ' ferdinand' ਦੀ ਪ੍ਰਮੋਸ਼ਨ ਲਈ ਆਸਟਰੇਲੀਆ ਪਹੁੰਚੇ। ਜਿੱਥੇ ਉਸ ਨੇ ਕ੍ਰਿਕਟਰ ਸ਼ੇਨ ਵਾਰਨਰ ਨਾਲ ਖਾਸ ਮੁਲਾਕਤ ਕੀਤੀ ਅਤੇ ਕ੍ਰਿਕਟ ਮੈਦਾਨ 'ਚ ਕਦਮ ਰੱਖਦੇ ਹੋਏ ਖੇਡ ਦੇ ਗੁਰ ਸਿੱਖੇ।
ਵਾਟਸਨ ਅਤੇ ਜਾਨ ਸੀਨਾ ਦੇ ਨਾਲ ਕਈ ਬੱਚੇ ਵੀ ਮੌਜੂਦ ਸਨ। ਸੀਨਾ ਨੇ ਬਾਅਦ 'ਚ ਦੱਸਿਆ ਕਿ ਕ੍ਰਿਕਟ ਦਾ ਇਕ ਗੇਮ ਖੇਡਿਆ ਗਿਆ ਸੀ ਪਰ ਉਸ ਨੇ ਕਾਫੀ ਬੁਰਾ ਖੇਡਿਆ। ਹੁਣ ਸੀਨਾ ਆਪਣੀ ਫਿਲਮ ਦੇ ਕੰਮਕਾਜ 'ਚ ਵਿਅਸਤ ਹੈ।


ਵਾਟਸਨ ਨੇ ਆਪਣੇ ਟਵਿੱਟਰ ਹੇਂਡਲ 'ਤੇ ਜਾਨ ਸੀਨਾ ਦੀ ਆਪਣੇ ਨਾਲ ਇਕ ਤਸਵੀਰ ਸਾਂਝੀ ਕੀਤੀ ਜਿਸ 'ਚ ਸੀਨਾ ਦੇ ਹੱਥ 'ਚ ਬੱਲਾ ਦਿਖਾਈ ਦੇ ਰਿਹਾ ਹੈ। ਵਾਟਸਨ ਨੇ ਇਸ ਪੋਸਟ 'ਚ ਲਿਖਿਆ ਹੈ ਇਸ ਚੈਂਪੀਅਨਸ ਲਈ ਸਭ ਤੋਂ ਬੇਸਟ ਬੈਟ।


ਜਾਨ ਸੀਨਾ ਨੂੰ wwe ਦੀ ਰਿੰਗ 'ਚ ਆਖਰੀ ਵਾਰ ਸਰਵਾਇਵਰ ਸੀਰੀਜ਼ 'ਚ ਟੀਮ ਬਲੂ ਦੇ ਵਲੋਂ ਲੜਦੇ ਦੇਖਿਆ ਸੀ। ਇਸ ਦੌਰਾਨ ਕਰਟ ਅੰਗਲ ਨੇ ਸੀਨਾ ਨੂੰ ਐਲੀਮਿਨੇਟ ਕੀਤਾ ਸੀ। ਫਿਲਹਾਲ ਉਹ ਰਿੰਗ ਤੋਂ ਦੂਰ ਹੈ ਅਤੇ ਉਹ ਹਾਲੀਵੁੱਡ 'ਚ ਆਪਣਾ ਨਾਂ ਕਦ ਵਧਾਉਣ ਲਈ ਪੂਰੀ ਜੋਰ ਲਗਾ ਰਿਹਾ ਹੈ।


Related News