ਫੁੱਟਬਾਲ ਦੇ ਹੁਨਰ ਨੂੰ ਤਰਾਸ਼ਣ ਲਈ ਜਾਨ ਅਬਰਾਹਿਮ ਨੇ ਚੁੱਕਿਆ ਇਹ ਕਦਮ

07/19/2017 9:33:09 PM

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਾਨ ਅਬਰਾਹਿਮ ਦੇ ਫੁੱਟਬਾਲ ਕਲੱਬ ਨਾਰਥ ਈਸਟ ਯੂਨਾਈਟੇਡ ਐੱਫ. ਸੀ. ਨੇ 8 ਰਾਜਾਂ ਦੀ ਫੁੱਟਬਾਲ ਦੇ ਹੁਨਰ ਨੂੰ ਤਰਾਸ਼ਣ ਦੇ ਮਕਸਦ ਨਾਲ ਇਕ ਵੱਡਾ ਕਦਮ ਚੁੱਕਦੇ ਹੋਏ ਆਪਣੀ ਨੌਜਵਾਨ ਰਿਹਾਇਸ਼ੀ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਨਾਂ 'ਸੈਂਟਰ ਆਫ ਐਕਸੀਲੈਂਸ' (ਸੀ. ਓ. ਏ.) ਰੱਖਿਆ ਗਿਆ ਹੈ। ਅਕੈਡਮੀ ਵਲੋਂ ਚੁੱਣੇ ਗਏ ਬੱਚਿਆਂ ਨੂੰ ਪੂਰਾ ਸਾਲ ਸਿਖਲਾਈ, ਪੜਾਈ ਅਤੇ ਪ੍ਰਤੀਯੋਗਿਤਾ ਦੇ ਬਿਹਤਰੀਨ ਮੌਕੇ ਦਿੱਤੇ ਜਾਣਗੇ ਤਾਂ ਜੋ ਭਵਿੱਖ 'ਚ ਮੁੱਖ ਟੀਮ ਚੁਣਨ ਲਈ ਖੇਡ ਪ੍ਰਤੀ ਹੁਨਰ ਦੀ ਕੋਈ ਕਮੀ ਨਾ ਹੋਵੇ।
ਸੀ. ਓ. ਏ. 'ਚ ਅੰਡਰ 13, ਅੰਡਰ 15 ਅਤੇ ਅੰਡਰ 18 ਸ਼੍ਰੇਣੀ ਤਹਿਤ ਟੀਮਾਂ ਤਿਆਰ ਕੀਤੀਆਂ ਜਾਣਗੀਆਂ। ਅਕੈਡਮੀ ਦੇ ਉਦਘਾਟਨ ਮੌਕੇ ਜਾਨ ਨੇ ਕਿਹਾ ਕਿ ਇਹ ਇਕ ਸੁਪਨਾ ਸੱਚ ਹੋਣ ਵਰਗਾ ਹੈ। ਮੈਂ 3 ਸਾਲ ਪਹਿਲਾਂ ਜਦੋਂ ਟੀਮ ਲਈ ਬੋਲੀ ਲਗਾਈ ਸੀ, ਤਦ ਮੇਰਾ ਪਹਿਲਾ ਉਦੇਸ਼ ਉਥੋਂ ਦੇ ਹੁਨਰਮੰਦ ਬੱਚਿਆਂ ਲਈ ਇਕ ਰਿਹਾਇਸ਼ੀ ਅਕੈਡਮੀ ਦੀ ਸ਼ੁਰੂਆਤ ਕਰਨਾ ਹੀ ਸੀ। ਅਸੀਂ ਆਪਣੀ ਪੂਰੀ ਸਮੱਰਥਾ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਹਰ ਹੁਨਰਮੰਦ ਬੱਚੇ ਨੂੰ ਸਿੱਖਣ ਦੇ ਭਰਪੂਰ ਮੌਕੇ ਮਿਲਣ ਤਾਂ ਜੋ ਉਹ ਐੱਨ. ਈ. ਯੂ. ਐੱਫ. ਸੀ. ਟੀਮ ਦਾ ਹਿੱਸਾ ਬਣ ਸਕੇ। ਜਾਨ ਨੇ ਕਿਹਾ ਕਿ ਅਸੀਂ ਬਿਹਤਰੀਨ ਹੁਨਰਮੰਦਾਂ ਨੂੰ ਅੱਗੇ ਵਧਾਉਣ ਲਈ ਇਕ ਮੁਕਾਬਲੇਬਾਜ਼ੀ ਯੋਜਨਾ ਬਣਾ ਲਈ ਹੈ।

 


Related News