ਜੋਕੋਵਿਚ ਨੇ ਆਪਣੇ ਹਮਸ਼ਕਲ ਵਾਲਟੀਅਰ ਨੂੰ ਮੁਲਾਕਾਤ ਲਈ ਦਿੱਤਾ ਸੱਦਾ

02/19/2018 11:27:07 AM

ਪਯੋਂਗਚਾਂਗ (ਏ.ਐੱਫ.ਪੀ.)— ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਆਪਣੇ ਹਮਸ਼ਕਲ ਫਰਾਂਸ ਦੇ ਵਿੰਟਰ ਓਲੰਪਿਕ ਚੈਂਪੀਅਨ ਪਿਯਰੇ ਵਾਲਟੀਅਰ ਨੂੰ ਸਨੋਅਬੋਰਡ ਸੋਨ ਤਮਗਾ ਜਿੱਤਣ ਤੋਂ ਬਾਅਦ ਇਕ ਮੁਲਾਕਾਤ ਲਈ ਸੱਦਾ ਦਿੱਤਾ ਹੈ। ਦੋਵਾਂ ਖਿਡਾਰੀਆਂ ਦੀ ਸ਼ਕਲ ਕਾਫੀ ਮਿਲਦੀ-ਜੁਲਦੀ ਹੈ, ਜਿਸ ਨਾਲ ਉਹ ਇਥੇ ਸਾਰਿਆਂ ਦੀ ਖਿੱਚ ਦਾ ਕੇਂਦਰ ਬਣ ਗਿਆ। ਵਾਲਟੀਅਰ ਨੇ ਫ੍ਰੈਂਚ ਟੀ. ਵੀ. ਨੂੰ ਦੱਸਿਆ ਕਿ ਉਹ ਜੋਕੋਵਿਚ ਦਾ ਪ੍ਰਸ਼ੰਸਕ ਹੈ ਅਤੇ ਉਹ ਸਰਬੀਆ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਨੂੰ ਮਿਲਣਾ ਚਾਹੁੰਦਾ ਸੀ।

PunjabKesari
ਜੋਕੋਵਿਚ ਨੇ ਟਵਿਟਰ 'ਤੇ ਵਾਲਟੀਅਰ ਨੂੰ ਰੋਲਾਂ ਗੈਰਾਂ 'ਤੇ ਹੋਣ ਵਾਲੇ ਫ੍ਰੈਂਚ ਓਪਨ ਦਾ ਸੱਦਾ ਦਿੱਤਾ ਹੈ। ਫ੍ਰੈਂਚ ਓਪਨ ਰੋਲਾਂ ਗੈਰਾਂ 27 ਮਈ ਤੋਂ 10 ਜੂਨ ਤਕ ਖੇਡਿਆ ਜਾਵੇਗਾ। 30 ਸਾਲਾ ਵਾਲਟੀਅਰ ਨੇ ਪਯੋਂਗਚਾਂਗ ਵਿਚ ਓਲੰਪਿਕ ਸਨੋਅਬੋਰਡ ਕ੍ਰਾਸ ਸੋਨ ਤਮਗਾ ਆਪਣੇ ਨਾਂ ਕੀਤਾ ਹੈ ਤੇ ਇਸ ਤਰ੍ਹਾਂ ਉਸ ਨੇ ਸੋਚੀ ਵਿਚ ਚਾਰ ਸਾਲ ਪਹਿਲਾਂ ਜਿੱਤਿਆ ਖਿਤਾਬ ਵੀ ਬਰਕਰਾਰ ਰੱਖਿਆ।


Related News