ਝੂਲਨ ਨੇ ਵਿਸ਼ਵ ਕੱਪ ਟਰਾਈ ਦਾ ਕੀਤਾ ਸਵਾਗਤ, ਟੀਮ ਇੰਡੀਆ ਦੇ 2011 ਦੀ ਉਪਲੱਬਧੀ ਦੋਹਰਾਉਣ ਦੀ ਜਤਾਈ ਉਮੀਦ
Friday, Jul 07, 2023 - 10:59 AM (IST)
ਕੋਲਕਾਤਾ— ਭਾਰਤੀ ਮਹਿਲਾ ਕ੍ਰਿਕਟ ਦੀ ਸਾਬਕਾ ਦਿੱਗਜ ਖਿਡਾਰੀ ਝੂਲਨ ਗੋਸਵਾਮੀ ਨੇ ਵੀਰਵਾਰ ਨੂੰ ਇੱਥੇ ਸ਼ਹਿਰ 'ਚ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਟਰਾਫੀ ਦੇ ਦੌਰੇ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਰੋਹਿਤ ਸ਼ਰਮਾ ਅਤੇ ਉਨ੍ਹਾਂ ਦੀ ਟੀਮ 2011 'ਚ ਦੇਸ਼ ਨੂੰ ਮਿਲੀ ਸਫ਼ਲਤਾ ਨੂੰ ਦੁਹਰਾਉਣ 'ਚ ਸਮਰੱਥ ਹੋਵੇਗੀ।
ਝੂਲਨ ਨੇ ਇੱਥੇ ਮਾਡਰਨ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਮੌਜੂਦਗੀ 'ਚ ਕਿਹਾ, ''ਇਹ ਹਰ ਕ੍ਰਿਕਟਰ ਦਾ ਸਭ ਤੋਂ ਵੱਡਾ ਟੀਚਾ ਹੁੰਦਾ ਹੈ। ਉਨ੍ਹਾਂ ਨੇ ਕਿਹਾ, 'ਇੱਕ ਦਿਨਾ ਅੰਤਰਰਾਸ਼ਟਰੀ ਵਿਸ਼ਵ ਕੱਪ ਜਿੱਤਣਾ ਹਰ ਕ੍ਰਿਕਟਰ ਲਈ ਸੁਫ਼ਨੇ ਦੇ ਸਾਕਾਰ ਹੋਣ ਵਰਗਾ ਹੈ। ਜਿਵੇਂ ਇੱਕ ਅਥਲੀਟ ਲਈ ਓਲੰਪਿਕ ਸਰਵਉੱਚ ਪ੍ਰਤੀਯੋਗਿਤਾ ਹੁੰਦੀ ਹੈ, ਇੱਕ ਕ੍ਰਿਕਟਰ ਲਈ ਇਹ ਇੱਕ ਦਿਨਾ ਅੰਤਰਰਾਸ਼ਟਰੀ ਵਿਸ਼ਵ ਕੱਪ ਹੁੰਦਾ ਹੈ ਜੋ ਚਾਰ ਸਾਲਾਂ ਬਾਅਦ ਆਉਂਦਾ ਹੈ।
ਝੂਲਨ ਨੇ ਕਿਹਾ, 'ਤੁਹਾਨੂੰ ਯਾਦ ਹੈ ਜਦੋਂ (ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ) ਧੋਨੀ ਨੇ ਛੱਕਾ ਲਗਾਇਆ ਸੀ ਅਤੇ ਅਸੀਂ 28 ਸਾਲ ਬਾਅਦ ਟਰਾਫੀ ਜਿੱਤੀ ਸੀ ਅਤੇ ਹਰ ਪਾਸੇ ਉਤਸ਼ਾਹ ਸੀ। ਮੈਨੂੰ ਉਮੀਦ ਹੈ ਕਿ ਭਾਰਤੀ ਟੀਮ ਇਸ ਟਰਾਫੀ ਨੂੰ ਫਿਰ ਤੋਂ (19 ਨਵੰਬਰ ਨੂੰ ਅਹਿਮਦਾਬਾਦ 'ਚ) ਆਪਣੇ ਨਾਂ ਕਰੇਗੀ।
ਇਹ ਵੀ ਪੜ੍ਹੋ- ਅਜਿਹੀ ਹੈ ਧੋਨੀ ਤੇ ਸ਼ਾਕਸ਼ੀ ਦੀ ਲਵ ਸਟੋਰੀ, ਕ੍ਰਿਕਟਰ ਨੇ ਲਵ ਯੂ ਦੀ ਜਗ੍ਹਾ ਆਖੀ ਸੀ ਇਹ ਗੱਲ
ਝੂਲਨ ਨੇ ਪ੍ਰਸ਼ੰਸਕਾਂ ਨੂੰ ਟੀਮ ਇੰਡੀਆ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਜਦੋਂ ਤਿੰਨ ਮਹੀਨੇ ਬਾਅਦ ਟੂਰਨਾਮੈਂਟ ਸ਼ੁਰੂ ਹੋਵੇਗਾ। ਉਨ੍ਹਾਂ ਨੇ ਕਿਹਾ, “ਇਸ ਵਾਰ ਵੀ ਸਾਡੇ ਵੀਰਾਂ ਦਾ ਸਮਰਥਨ ਕਰੋ। ਹਾਰ-ਜਿੱਤ ਖੇਡ ਦਾ ਹਿੱਸਾ ਹੈ ਪਰ ਉਹ ਹਮੇਸ਼ਾ ਸਾਡਾ ਹੀਰੋ ਰਹਿਣਗੇ। ਇਸ ਲਈ ਉਨ੍ਹਾਂ ਦਾ ਸਮਰਥਨ ਕਰੋ।
ਉਨ੍ਹਾਂ ਨੇ ਸਕੂਲੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਵਿਸ਼ਵ ਕੱਪ ਟਰਾਫੀ ਨਾਲ ਤਸਵੀਰਾਂ ਖਿਚਵਾਈਆਂ। ਵਿਸ਼ਵ ਕੱਪ ਟਰਾਫੀ 2023 ਦਾ ਦੌਰਾ ਪੁਲਾੜ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਪ੍ਰਸ਼ੰਸਕਾਂ ਨੂੰ ਵੱਖ-ਵੱਖ ਦੇਸ਼ਾਂ ਅਤੇ ਸ਼ਹਿਰਾਂ 'ਚ ਟਰਾਫੀ ਨਾਲ ਜੁੜਨ ਦਾ ਮੌਕਾ ਦੇਵੇਗਾ। ਟਰਾਫੀ ਦੌਰੇ ਦੀ ਸ਼ੁਰੂਆਤ 27 ਜੂਨ ਨੂੰ ਹੋਈ ਅਤੇ ਇਹ ਟਰਾਫੀ ਕੁਵੈਤ, ਬਹਿਰੀਨ, ਮਲੇਸ਼ੀਆ, ਅਮਰੀਕਾ, ਨਾਈਜ਼ੀਰੀਆ, ਯੂਗਾਂਡਾ, ਫਰਾਂਸ, ਇਟਲੀ, ਅਮਰੀਕਾ ਅਤੇ ਮੇਜ਼ਬਾਨ ਦੇਸ਼ ਭਾਰਤ ਸਮੇਤ ਦੁਨੀਆ ਭਰ ਦੇ 18 ਦੇਸ਼ਾਂ ਦਾ ਦੌਰਾ ਕਰੇਗੀ। ਟਰਾਫੀ ਹੁਣ ਕੇਰਲ ਦੇ ਤ੍ਰਿਵੇਂਦਰਮ ਅਤੇ ਕੋਚੀ 'ਚ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8