ਮਹਿਲਾ ਵਿਸ਼ਵ ਕੱਪ ’ਚ ਝੂਲਨ ਗੋਸਵਾਮੀ ਦਾ ਵੱਡਾ ਧਮਾਕਾ, ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਬਣੀ ਗੇਂਦਬਾਜ਼

03/12/2022 4:31:34 PM

ਹੈਮਿਲਟਨ (ਵਾਰਤਾ)-ਤਜਰਬੇਕਾਰ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਸ਼ਨੀਵਾਰ ਨੂੰ ਮਹਿਲਾ ਵਨਡੇ ਵਿਸ਼ਵ ਕੱਪ ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣ ਗਈ। ਝੂਲਨ ਨੇ 40 ਵਿਕਟਾਂ ਲੈ ਕੇ ਆਸਟ੍ਰੇਲੀਆ ਦੀ ਲਿਨ ਫੁਲਸਟਨ (39 ਵਿਕਟਾਂ) ਦਾ 34 ਸਾਲ ਪੁਰਾਣਾ ਰਿਕਾਰਡ ਤੋੜਿਆ। 39 ਸਾਲਾ ਝੂਲਨ ਨੇ ਸ਼ਨੀਵਾਰ ਇਥੇ ਵੈਸਟਇੰਡੀਜ਼ ਖ਼ਿਲਾਫ਼ 2022 ਦੇ ਮਹਿਲਾ ਵਿਸ਼ਵ ਕੱਪ ਮੈਚ ’ਚ ਇਹ ਰਿਕਾਰਡ ਆਪਣੇ ਨਾਂ ਕੀਤਾ। ਉਨ੍ਹਾਂ ਨੇ ਵੈਸਟਇੰਡੀਜ਼ ਦੀ ਅਨੀਸਾ ਮੁਹੰਮਦ ਦੀ ਵਿਕਟ ਲੈਣ ਦੇ ਨਾਲ ਹੀ ਮਹਿਲਾ ਵਿਸ਼ਵ ਕੱਪ ’ਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾਇਆ।

ਇਹ ਵੀ ਪੜ੍ਹੋ : ਰਿਪੋਰਟ ’ਚ ਹੋਇਆ ਖੁਲਾਸਾ, ਪਾਕਿਸਤਾਨ ’ਚ ਵਧੇ ਘਰੇਲੂ ਹਿੰਸਾ ਦੇ ਮਾਮਲੇ

ਜ਼ਿਕਰਯੋਗ ਹੈ ਕਿ ਮਹਿਲਾ ਵਿਸ਼ਵ ਕੱਪ ’ਚ ਚੋਟੀ ਦੀਆਂ ਪੰਜ ਗੇਂਦਬਾਜ਼ਾਂ ’ਚ ਇੰਗਲੈਂਡ ਦੀ ਕੈਰੋਲ ਹੋਜੇਸ (37 ਵਿਕਟਾਂ), ਕਲੇਯਰ ਟੇਲਰ (36 ਵਿਕਟਾਂ) ਅਤੇ ਆਸਟ੍ਰੇਲੀਆ ਦੀ ਕੈਥਰੀਨ ਫਿਟਜ਼ਪੈਟ੍ਰਿਕ (33 ਵਿਕਟਾਂ) ਸ਼ਾਮਿਲ ਹਨ।


Manoj

Content Editor

Related News