ਝਾਰਖੰਡ ਕੁਆਰਟਰ ਫਾਈਨਲ ''ਚ, ਕੁਲ 1008 ਦੌੜਾਂ ਦੀ ਬੜ੍ਹਤ ਬਣਾਈ

Thursday, Mar 17, 2022 - 03:22 AM (IST)

ਝਾਰਖੰਡ ਕੁਆਰਟਰ ਫਾਈਨਲ ''ਚ, ਕੁਲ 1008 ਦੌੜਾਂ ਦੀ ਬੜ੍ਹਤ ਬਣਾਈ

ਕੋਲਕਾਤਾ- ਝਾਰਖੰਡ ਨੇ ਬੁੱਧਵਾਰ ਨੂੰ ਇੱਥੇ ਰਣਜੀ ਟਰਾਫੀ ਕੁਆਰਟਰ ਫਾਈਨਲ ਵਿਚ ਜਗ੍ਹਾ ਸੁਨਿਸ਼ਚਿਤ ਕੀਤੀ ਪਰ ਇਸ ਤੋਂ ਪਹਿਲਾਂ ਨਗਾਲੈਂਡ ਦੀ ਕਮਜ਼ੋਰ ਟੀਮ ਦੇ ਖਿਲਾਫ ਪ੍ਰੀ-ਕੁਆਰਟਰ ਫਾਈਨਲ ਵਿਚ ਆਪਣੀ ਕੁਲ ਬੜ੍ਹਤ ਨੂੰ 1008 ਦੌੜਾਂ ਤੱਕ ਪਹੁੰਚਾ ਕੇ ਕੁਝ ਹੱਦ ਤੱਕ ਮੁਕਾਬਲੇ ਦਾ ਮਜ਼ਾਕ ਵੀ ਬਣਾਇਆ। ਸੌਰਭ ਤਿਵਾਰੀ ਦੀ ਅਗਆਈ ਵਾਲੀ ਝਾਰਖੰਡ ਦੀ ਟੀਮ ਨੇ ਮੈਚ ਵਿਚ ਕੁਲ 1297 ਦੌੜਾਂ ਬਣਾਈਆਂ। ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਝਾਰਖੰਡ ਦੀ ਟੀਮ ਨੇ ਪਹਿਲੀ ਪਾਰੀ ਵਿਚ 591 ਦੌੜਾਂ ਦੀ ਵਿਸ਼ਾਲ ਬੜ੍ਹਤ ਦੇ ਆਧਾਰ ਉੱਤੇ ਹੀ ਕੁਆਰਟਰ ਫਾਈਨਲ ਵਿਚ ਜਗ੍ਹਾ ਸੁਨਿਸ਼ਚਿਤ ਕਰ ਲਈ ਸੀ। 

ਇਹ ਖ਼ਬਰ ਪੜ੍ਹੋ- PAK v AUS :  ਬਾਬਰ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਪਾਕਿ ਨੇ ਦੂਜਾ ਟੈਸਟ ਕੀਤਾ ਡਰਾਅ
ਝਾਰਖੰਡ ਨੇ ਨਗਾਲੈਂਡ ਨੂੰ ਪਹਿਲੀ ਪਾਰੀ ਵਿਚ 289 ਦੌੜਾਂ ਉੱਤੇ ਸਮੇਟਣ ਦੇ ਬਾਵਜੂਦ ਫਾਲੋਆਨ ਨਹੀਂ ਦਿੱਤਾ। 5ਵੇਂ ਅਤੇ ਅੰਤਿਮ ਦਿਨ ਝਾਰਖੰਡ ਦੀ ਟੀਮ 2 ਵਿਕਟਾਂ ਉੱਤੇ 132 ਦੌੜਾਂ ਨਾਲ ਅੱਗੇ ਖੇਡਣ ਉੱਤਰੀ ਅਤੇ ਦੂਜੇ ਸੈਸ਼ਨ ਵਿਚ ਹੀ ਮੈਚ ਡਰਾਅ ਕਰਵਾਉਣ ਦਾ ਫੈਸਲਾ ਕੀਤਾ। ਪਹਿਲੀ ਪਾਰੀ ਵਿਚ ਦੋਹਰਾ ਸੈਂਕੜਾ ਜੜਨ ਵਾਲੇ ਕੁਮਾਰ ਕੁਸ਼ਾਰਗ ਦੇ 104 ਗੇਂਦ ਵਿਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 89 ਦੌੜਾਂ ਬਣਾ ਕੇ ਆਊਟ ਹੋਣ ਹੀ ਦੋਵਾਂ ਟੀਮਾਂ ਨੇ ਮੈਚ ਡਰਾਅ ਕਰਵਾਉਣ ਦਾ ਫੈਸਲਾ ਕੀਤਾ। ਇਹ ਝਾਰਖੰਡ ਦੀ ਦੂਜੀ ਪਾਰੀ ਦਾ 91ਵਾਂ ਓਵਰ ਸੀ ਅਤੇ ਟੀਮ ਨੇ ਦੂਜੀ ਪਾਰੀ ਵਿਚ 6 ਵਿਕਟਾਂ ਉੱਤੇ 417 ਦੜਾਂ ਬਣਾ ਕੇ ਕੁਲ 1008 ਦੌੜਾਂ ਦੀ ਬੜ੍ਹਤ ਹਾਸਲ ਕਰ ਦਿੱਤੀ ਸੀ, ਜੋ ਪਹਿਲੀ ਸ਼੍ਰੇਣੀ ਕ੍ਰਿਕਟ ਦੇ ਇਤਿਹਾਸ ਵਿਚ ਸੱਭ ਤੋਂ ਬਿਹਤਰ ਹੈ।

ਇਹ ਖ਼ਬਰ ਪੜ੍ਹੋ-ਡੈਬਿਊ ਕਰਨਗੇ ਰਵੀਚੰਦਰ, ਅਰਜਨਟੀਨਾ ਵਿਰੁੱਧ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਗੁਰਜੰਤ ਦੀ ਵਾਪਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News