ਕੋਹਲੀ ਦੇ ਜਸ਼ਨ ਮਨਾਉਣ ਦੇ ਤਰੀਕੇ ਤੋਂ ਜੇਨਿੰਗਸ ਨੂੰ ਕੋਈ ਸਮੱਸਿਆ ਨਹੀਂ

Friday, Aug 03, 2018 - 04:08 AM (IST)

ਕੋਹਲੀ ਦੇ ਜਸ਼ਨ ਮਨਾਉਣ ਦੇ ਤਰੀਕੇ ਤੋਂ ਜੇਨਿੰਗਸ ਨੂੰ ਕੋਈ ਸਮੱਸਿਆ ਨਹੀਂ

ਬਰਮਿੰਘਮ- ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਕੀਟੋਨ ਜੇਨਿੰਗਸ ਨੇ ਕਿਹਾ ਕਿ ਸ਼ੁਰੂਆਤੀ ਟੈਸਟ ਵਿਚ ਉਸਦੇ ਸਾਥੀ ਜੋ ਰੂਟ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਜਸ਼ਨ ਮਨਾਉਣ ਦੇ ਤਰੀਕੇ ਤੋਂ ਉਸ ਨੂੰ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਸਭ ਆਪਣੇ ਤਰੀਕੇ ਨਾਲ ਵਿਕਟ ਲੈਣ ਦੀ ਖੁਸ਼ੀ ਮਨਾ ਸਕਦੇ ਹਨ।
ਕੋਹਲੀ ਨੇ ਇੰਗਲੈਂਡ ਦੇ ਖਿਡਾਰੀ ਦਾ ਵਨ ਡੇ ਸੀਰੀਜ਼ ਦੌਰਾਨ ਸੈਂਕੜੇ ਲਾਉਣ ਤੋਂ ਬਾਅਦ ਬੱਲਾ ਸੁੱਟ ਕੇ ਜਸ਼ਨ ਮਨਾਉਣ ਦਾ ਮਜ਼ਾਕ ਉਡਾਇਆ ਸੀ ਤੇ ਉਸੇ ਤਰ੍ਹਾਂ ਦਾ ਐਕਸ਼ਨ ਬਣਾ ਕੇ  ਹੁਣ ਉਸਦੇ ਆਊਟ ਹੋਣ ਦੀ ਖੁਸ਼ੀ ਮਨਾਈ। ਭਾਰਤੀ ਕਪਤਾਨ ਨੇ ਰੂਟ (80) ਨੂੰ ਸਟੰਪ 'ਤੇ ਸਿੱਧੀ ਥ੍ਰੋ ਨਾਲ ਰਨ ਆਊਟ ਕੀਤਾ ਸੀ।
ਜੇਨਿੰਗਸ ਨੇ ਇਸ ਘਟਨਾ ਨੂੰ ਤਰਜੀਹ ਨਹੀਂ ਦਿੱਤੀ ਤੇ ਕਿਹਾ, ''ਇਸ ਵਿਚ ਕੋਈ ਮੁਸ਼ਕਲ ਨਹੀਂ। ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਜਸ਼ਨ ਮਨਾਉਣ ਦਾ ਅਧਿਕਾਰ ਹੈ। ਉਸ ਨੇ ਜਸ਼ਨ ਮਨਾਇਆ ਤੇ ਇਹ ਕੂਲ ਹੈ।''

 


Related News