ਜੇਹਾਨ ਦਾਰੂਵਾਲਾ ਨੇ ਰਚਿਆ ਇਤਿਹਾਸ, ਫਾਰਮੂਲਾ-2 ਰੇਸ ਜਿੱਤਣ ਵਾਲੇ ਪਹਿਲੇ ਭਾਰਤੀ

Monday, Dec 07, 2020 - 12:51 AM (IST)

ਨਵੀਂ ਦਿੱਲੀ- ਭਾਰਤੀ ਡਰਾਈਵਰ ਜੇਹਾਨ ਦਾਰੂਵਾਲਾ ਨੇ ਐਤਵਾਰ ਨੂੰ ਗ੍ਰਾਂ. ਪ੍ਰੀ. ਦੌਰਾਨ ਇਤਿਹਾਸ ਰਚ ਦਿੱਤਾ। ਉਹ ਫਾਰਮੂਲਾ-2 ਰੇਸ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਫਾਰਮੂਲਾ-2 ਚੈਂਪੀਅਨ ਮਿਕ ਸ਼ੂਮਾਕਰ ਅਤੇ ਡੇਨੀਅਲ ਟਿਕਟੁਮ ਦੇ ਵਿਰੁੱਧ ਰੋਮਾਂਚਕ ਮੁਕਾਬਲੇ 'ਚ 22 ਸਾਲਾ ਭਾਰਤੀ ਸੀਜ਼ਨ ਦੀ ਆਖਰੀ ਫਾਰਮੂਲਾ-1 ਗ੍ਰਾਂ. ਪ੍ਰੀ. ਦੀ ਸਪੋਰਟ ਰੇਸ 'ਚ ਚੋਟੀ 'ਤੇ ਰਹੇ।


ਰੀਓ ਰੇਸਿੰਗ ਦੇ ਲਈ ਡਰਾਈਵਿੰਗ ਕਰ ਰਹੇ ਜੇਹਾਨ ਨੇ ਗ੍ਰਿਡ 'ਤੇ ਦੂਜੇ ਸਥਾਨ ਨਾਲ ਸ਼ੁਰੂਆਤ ਕੀਤੀ ਤੇ ਉਹ ਡੇਨੀਅਲ ਟਿਕਟੁਮ ਦੇ ਨਾਲ ਸੀ। ਟਿਕਟੁਮ ਨੇ ਜੇਹਾਨ ਨੂੰ ਸਾਈਡ 'ਚ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਸ਼ੂਮਾਕਰ ਦੋਵਾਂ ਤੋਂ ਅੱਗੇ ਨਿਕਲ ਗਿਆ। 
ਯੂਕੀ ਸੁਨੋਡਾ ਦੂਜੇ ਸਥਾਨ 'ਤੇ ਰਹੇ
ਜੇਹਾਨ ਇਸ ਤੋਂ ਬਾਅਦ ਦੋਵਾਂ ਤੋਂ ਪਿੱਛੇ ਹੋ ਗਿਆ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਸੰਜਮ ਨਾਲ ਆਪਣੀ ਪਹਿਲੀ ਐੱਫ. ਆਈ. ਏ. ਫਾਰਮੂਲਾ-2 ਰੇਸ ਜਿੱਤ ਲਈ। ਉਸਦੇ ਜਾਪਾਨੀ ਸਾਥੀ ਯੂਕੀ ਸੁਨੋਡਾ ਦੂਜੇ ਸਥਾਨ 'ਤੇ ਰਿਹਾ। ਉਹ ਜੇਹਾਨ ਤੋਂ 3.5 ਸੈਕੰਡ ਪਿੱਛੇ ਰਹੇ, ਜਦਕਿ ਟਿਕਟੁਮ ਤੀਜੇ ਸਥਾਨ 'ਤੇ ਰਿਹਾ।  

ਨੋਟ-  ਜੇਹਾਨ ਦਾਰੂਵਾਲਾ ਨੇ ਰਚਿਆ ਇਤਿਹਾਸ, ਫਾਰਮੂਲਾ-2 ਰੇਸ ਜਿੱਤਣ ਵਾਲੇ ਪਹਿਲੇ ਭਾਰਤੀ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News