ਜੇਹਾਨ ਦਾਰੂਵਾਲਾ ਨੇ ਮੋਨਾਕੋ ''ਚ ਪਹਿਲੀ ਵਾਰ ਪੋਡੀਅਮ ਸਥਾਨ ਹਾਸਲ ਕੀਤਾ

Monday, May 30, 2022 - 12:28 PM (IST)

ਜੇਹਾਨ ਦਾਰੂਵਾਲਾ ਨੇ ਮੋਨਾਕੋ ''ਚ ਪਹਿਲੀ ਵਾਰ ਪੋਡੀਅਮ ਸਥਾਨ ਹਾਸਲ ਕੀਤਾ

ਮੋਨਾਕੋ- ਭਾਰਤੀ ਡਰਾਈਵਰ ਜੇਹਾਨ ਦਾਰੂਵਾਲਾ ਮੋਨਾਕੋ ਸਟ੍ਰੀਟ ਟ੍ਰੈਕ 'ਤੇ ਦੂਜੇ ਸਥਾਨ 'ਤੇ ਰਹੇ ਜਿਸ ਨਾਲ ਉਨ੍ਹਾਂ ਨੇ ਫਾਰਮੂਲਾ ਦੋ ਸੈਸ਼ਨ 'ਚ ਆਪਣਾ ਚੌਥਾ ਪੋਡੀਅਮ ਸਥਾਨ ਹਾਸਲ ਕੀਤਾ। 23 ਸਾਲ ਦਾ ਇਹ ਭਾਰਤੀ ਡਰਾਈਵਰ ਸ਼ਨੀਵਾਰ ਨੂੰ ਸਪ੍ਰਿੰਟ ਰੇਸ 'ਤੇ ਦੂਜੇ ਸਥਾਨ 'ਤੇ ਰਿਹਾ ਤੇ ਇਹ ਫਾਰਮੂਲਾ ਰੇਸਿੰਗ 'ਚ ਉਸ ਦਾ 11ਵਾਂ ਪੋਡੀਅਮ ਸਥਾਨ ਹੈ। 

ਪ੍ਰੇਮਾ ਰੇਸਿੰਗ ਡਰਾਈਵਰ ਨੇ ਗ੍ਰਿਡ 'ਤੇ ਤੀਜੇ ਸਥਨ ਨਾਲ ਸ਼ੁਰੂਆਤ ਕੀਤੀ ਸੀ। 3 ਵਾਰ ਫਾਰਮੂਲਾ ਦੋ 'ਚ ਜੇਤੂ ਰਹਿ ਚੁੱਕੇ ਜੇਹਾਨ ਓਵਰਆਲ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਬਰਕਰਾਰ ਹਨ। ਉਨ੍ਹਾਂ ਕਿਹਾ ਕਿ ਮੋਨਾਕੋ 'ਚ ਪੋਡੀਅਮ ਸਥਾਨ ਹਾਸਲ ਕਰਨਾ ਕਿਸੇ ਵੀ ਡਰਾਈਵਰ ਲਈ ਸੁਫ਼ਨਾ ਸੱਚ ਹੋਣਾ ਹੈ. ਰੇਸ ਜਿੱਤਣਾ ਸ਼ਾਨਦਾਰ ਹੁੰਦਾ ਹੈ ਪਰ ਇੱਥੇ ਓਵਰਟੇਕ ਕਰਨਾ ਕਦੀ ਵੀ ਆਸਾਨ ਨਹੀਂ ਹੁੰਦਾ।
 


author

Tarsem Singh

Content Editor

Related News