ਭਾਰਤੀ ਕ੍ਰਿਕਟ ਟੀਮ ਦੇ ਬੱਸ ਡਰਾਈਵਰ ਨੇ ਸਚਿਨ,ਧੋਨੀ ਤੇ ਕੋਹਲੀ ਦੀ ਦੱਸੀ ਸਚਾਈ

Monday, Jul 23, 2018 - 02:58 PM (IST)

ਭਾਰਤੀ ਕ੍ਰਿਕਟ ਟੀਮ ਦੇ ਬੱਸ ਡਰਾਈਵਰ ਨੇ ਸਚਿਨ,ਧੋਨੀ ਤੇ ਕੋਹਲੀ ਦੀ ਦੱਸੀ ਸਚਾਈ

ਨਵੀਂ ਦਿੱਲੀ—ਖਿਡਾਰੀ ਮੈਦਾਨ ਤੋਂ ਬਾਹਰ ਕਿਸ ਤਰ੍ਹਾਂ ਦਾ ਵਤੀਰਾ ਕਰਦੇ ਹਨ , ਉਹ ਉਨ੍ਹਾਂ ਦੇ ਲਈ ਕੰਮ ਕਰਨ ਵਾਲੇ ਲੋਕ ਹੀ ਦੱਸ ਸਕਦੇ ਹਨ। ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ (ਬੀ.ਸੀ.ਸੀ.ਆਈ) ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਭਾਰਤੀ ਕ੍ਰਿਕਟ ਟੀਮ ਦੇ ਬਸ ਡਰਾਈਵਰ ਜੇਫ ਗੁਡਵਿਨ ਨੂੰ ਦਿਖਾਇਆ ਗਿਆ ਹੈ। ਵੀਡੀਓ 'ਚ ਜੈਫ ਸਚਿਨ, ਵਿਰਾਟ ਅਤੇ ਰੈਨਾ ਆਦਿ ਦੇ ਬਾਰੇ 'ਚ ਆਪਣੇ ਦਿਲ ਦੀ ਗੱਲ ਕਹਿੰਦੇ ਹਨ।
ਜੈਫ ਇੰਗਲੈਂਡ ਦੌਰੇ ਦੇ ਦੌਰਾਨ ਭਾਰਤੀ ਟੀਮ ਦੇ ਬਸ ਡਰਾਈਵਰ ਹਨ। ਉਹ 1999 ਦੇ ਵਰਲਡ ਕੱਪ ਤੋਂ ਵਿਭਿੰਨ ਟੀਮਾਂ ਦੇ ਲਈ ਡਰਾਈਵਿੰਗ ਕਰ ਰਹੇ ਹਨ। ਵੀਡੀਓ ਦੀ ਸ਼ੁਰੂਆਤ 'ਚ ਉਹ ਸਚਿਨ ਤੇਂਦੁਲਕਰ ਨਾਲ ਜੁੜੇ ਕਿੱਸੇ ਦੱਸਦੇ ਹਨ। ਜੈਫ ਮੁਤਾਬਕ , ਇਕ ਵਾਰ ਸਚਿਨ ਜੈਫ ਦੇ ਬੇਟੇ ਦੇ ਨਾਲ ਬਸ 'ਚ ਅੱਗੇ ਬੈਠੇ ਸਨ, ਜਿਸਨੂੰ ਦੇਖ ਕੇ ਉਨ੍ਹਾਂ ਦਾ ਬੇਟਾ ਬਹੁਤ ਖੁਸ਼ ਸੀ। ਉਸ ਸਮੇਂ ਉਨ੍ਹਾਂ ਦੇ ਬੇਟੇ ਦੀ ਉਮਰ 21 ਸਾਲ ਸੀ। ਜੈਫ ਰੈਨਾ ਨਾਲ ਜੁੜਿਆ ਇਕ ਕਿੱਸਾ ਵੀ ਯਾਦ ਕਰਦੇ ਹਨ, ਜਿਸ ਨੂੰ ਉਹ ਕਦੀ ਨਹੀਂ ਭੁੱਲ ਸਕਦੇ। ਜੈਫ ਨੇ ਦੱਸਿਆ ਕਿ ਇਕ ਵਾਰ ਉਨ੍ਹਾਂ ਦੀ ਪਤਨੀ ਬੀਮਾਰ ਹੋ ਗਈ ਸੀ, ਉਦੋ ਰੈਨਾ ਨੇ ਆਪਣੀ ਇਕ ਜਰਸੀ ਦੇ ਕੇ ਜੈਫ ਨੂੰ ਕਿਹਾ ਸੀ ਉਸਨੂੰ ਨੀਲਾਮ ਕਰਕੇ ਆਏ ਪੈਸਿਆਂ ਨਾਲ ਮਦਦ ਹੋ ਸਕਦੀ ਹੈ। ਵੀਡੀਓ 'ਚ ਜੈਫ ਧੋਨੀ ਨੂੰ ਸ਼ਾਨਦਾਰ ਵਿਕਟਕੀਪਰ ਦੱਸਦੇ ਹਨ।


ਉਨ੍ਹਾਂ ਦੱਸਿਆ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਕਸਰ ਅੱਗੇ ਬੈਠ ਕੇ ਉਨ੍ਹਾਂ ਦੀ ਟੰਗ ਖਿੱਚਦੇ ਹਨ। ਜਿਸ ਸਮੇਂ ਵੀਡੀਓ ਬਣਾਇਆ ਗਿਆ ਇਸ ਸਮੇਂ ਬਸ 'ਚ ਯੁਜਵੇਂਦਰ ਚਾਹਲ ਵੀ ਮੌਜੂਦ ਸਨ। ਉਨ੍ਹਾਂ ਵਲੋਂ ਇਸ਼ਾਰਾ ਕਰਦੇ ਹੋਏ ਜੈਫ ਦੱਸਦੇ ਹਨ ਕਿ ਉਹ ਉਨ੍ਹਾਂ ਨੂੰ ' ਬੁੱਢਾ ਆਦਮੀ' ਕਹਿੰਦੇ ਹਨ। ਜੈਫ ਦੱਸਦੇ ਹਨ ਕਿ ਉਹ ਆਸਟ੍ਰੇਲੀਆ ਦੀ ਟੀਮ ਦੇ ਪਸੰਦੀਦਾ ਖਿਡਾਰੀ ਸਨ ਅਤੇ ਡੈਰੇਨ ਲੇਹਮਨ ਨੇ ਉਨ੍ਹਾਂ ਨੂੰ  ਪੋਪੋਏ (ਕਾਰਟੂਨ ਕੈਰੇਕਟਰ) ਦਾ ਨਾਮ ਦਿੱਤਾ ਸੀ।

 


ਵੀਡੀਓ ਦੇ ਅੰਤ 'ਚ ਜੈਫ ਕਹਿੰਦੇ ਹਨ ਕਿ ਉਹ ਭਾਰਤੀ ਖਿਡਾਰੀਆਂ ਨੂੰ ਪਸੰਦ ਕਰਦੇ ਹਨ, ਕਿਉਂਕਿ ਉਹ ਸਾਰੇ ਬਹੁਤ ਅਨੁਸ਼ਾਸਨ 'ਚ ਰਹਿੰਦੇ ਹਨ। ਜੈਫ ਨੇ ਕਿਹਾ,' ਇਕ ਉਦਾਹਰਨ ਦੇ ਤੌਰ 'ਤੇ ਤੁਹਾਨੂੰ ਦੱਸਦਾ ਹਾਂ ਕਿ ਆਸਟ੍ਰੇਲੀਆ ਦੀ ਟੀਮ ਮੈਚ ਖਤਮ ਹੋਣ ਤੋਂ ਬਾਅਦ ਰਾਤ ਨੂੰ ਦੋ ਵਜੇ ਤੱਕ ਚੈਂਜਿੰਗ ਰੂਮ 'ਚ ਬੈਠੀ ਰਹਿੰਦੀ ਸੀ, ਉਹ ਭਾਰਤੀ ਟੀਮ ਮੈਚ ਖਤਮ ਹੋਣ ਤੇ ਤੁਰੰਤ ਬਾਅਦ ਸਟੇਡੀਅਮ ਛੱਡ ਦਿੰਦੀ ਹੈ। ਇਹ ਬਹੁਤ ਪ੍ਰਫੈਸ਼ਨਲ ਹੈ।'


Related News