ਜਵੇਰੇਵ ਨੇ ਸੀਜ਼ਨ ਦਾ ਪਹਿਲਾ ਖਿਤਾਬ ਜਿੱਤਿਆ, ਜੇਨੇਵਾ ਓਪਨ ਵਿਚ ਜੈਰੀਨ ਨੂੰ ਹਰਾਇਆ

05/26/2019 4:34:12 PM

ਜੇਨੇਵਾ : ਫ੍ਰੈਂਚ ਓਪਨ ਤੋਂ ਠੀਕ ਪਹਿਲਾਂ ਜੇਨੇਵਾ ਓਪਨ ਟੂਰਨਾਮੈਂਟ ਵਿਚ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੇ ਆਪਣੀ ਹਕੂਮਤ ਬਚਾਉਂਦਿਆਂ ਜੇਨੇਵਾ ਓਪਨ ਦਾ ਪੁਰਸ਼ ਸਿੰਗਲ ਖਿਤਾਬ ਜਿੱਤ ਲਿਆ ਹੈ। ਅਲੈਗਜ਼ੈਂਡਰ ਜਵੇਰੇਵ ਨੇ ਇਸ ਸਖਤ ਮੁਕਾਬਲੇ ਵਿਚ ਨਿਕੋਲਸ ਜੈਰੀ ਨੂੰ ਹਰਾਇਆ। ਜਵੇਰੇਵ ਨੇ 3 ਸੈੱਟ ਤੱਕ ਚੱਲੇ ਮੈਚ ਵਿਚ ਚਿਲੀ ਦੇ ਖਿਡਾਰੀ ਨੂੰ 6-3, 3-6, 7-6 (10-8) ਨਾਲ ਹਰਾਇਆ। ਇਸ ਸੀਜ਼ਨ ਜਵੇਰੇਵ ਦੀ ਇਹ ਪਹਿਲੀ ਟ੍ਰਾਫੀ ਹੈ।

PunjabKesari

ਮੌਸਮ ਨੇ ਵੀ ਪਾਇਆ ਅੜਿੱਕਾ
ਇਸ ਸਖਤ ਮੁਕਾਬਲੇ ਵਿਚ ਜਵੇਰੇਵ ਨੂੰ ਮੌਸਮ ਵੱਲੋਂ ਵੀ ਚੁਣੌਤੀ ਝਲਣੀ ਪਈ। ਸ਼ਨੀਵਾਰ ਨੂੰ ਹੋਇਆ ਇਹ ਮੁਕਾਬਲਾ ਮੀਂਹ ਕਾਰਨ 2 ਵਾਰ ਰੋਕਣਾ ਪਿਆ। ਮੀਂਹ ਦੇ ਰੁਕਾਵਟ ਤੋਂ ਬਾਅਦ ਜਰਮਨ ਖਿਡਾਰੀ ਨੇ ਮੈਚ ਨੂੰ 2 ਘੰਟੇ ਅਤੇ 37 ਮਿੰਟ ਵਿਚ ਜਿੱਤਿਆ। ਜਵੇਰੇਵ ਨੇ ਪਹਿਲੇ ਸੈੱਟ ਵਿਚ ਦਮਦਾਰ ਪ੍ਰਦਰਸ਼ਨ ਕੀਤਾ। ਉਸਦੇ ਜੈਰੀ ਨੂੰ ਸੈੱਟ ਹੀ ਨਹੀਂ ਹੋਣ ਦਿੱਤਾ ਅਤੇ ਜਲਦੀ ਹੀ ਬੜ੍ਹਤ ਬਣਾ ਲਈ। ਦੂਜੇ ਸੈੱਟ ਵਿਚ ਚਿਲੀ ਖਿਡਾਰੀ ਨੇ ਦਮਦਾਰ ਵਾਪਸੀ ਕੀਤੀ ਅਤੇ 6-3 ਨਾਲ ਜਿੱਤ ਦਰਜ ਕਰਦਿਆਂ ਮੁਕਾਬਲੇ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਵਿਸ਼ਵ ਰੈਂਕਿੰਗ ਦੇ 75ਵੇਂ ਸਥਾਨ 'ਤੇ ਮੌਜੂਦ ਜੈਰੀ ਅਤੇ ਜਵੇਰੇਵ ਵਿਚਾਲੇ ਤੀਜੇ ਅਤੇ ਫੈਸਲਾਕੁੰਨ ਸੈੱਟ ਵਿਚ ਟੱਕਰ ਹੋਈ। ਇੱਥੇ ਜਵੇਰੇਵ ਨੇ 2 ਪੁਆਈਂਟ ਬਚਾਉਂਦਿਆਂ ਜਿੱਤ ਦਰਜ ਕੀਤੀ। ਜਵੇਰੇਵ ਦਾ ਇਹ ਆਪਣੇ ਕਰੀਅਰ ਦਾ 11ਵਾਂ ਖਿਤਾਬ ਹੈ। ਇਸ ਟੂਰਨਾਮੈਂਟ ਨੂੰ ਜਿੱਤਣ 'ਤੇ ਉਸ ਨੂੰ 101,000 ਡਾਲਰ ਮਤਲਬ 90,000 ਯੂਰੋ ਰਾਸ਼ੀ ਮਿਲੀ ਹੈ।  ਜਵੇਰੇਵ ਦਾ ਨਵੰਬਰ ਤੋਂ ਬਾਅਦ ਇਹ ਪਹਿਲਾ ਏ. ਟੀ. ਪੀ. ਖਿਤਾਬ ਹੈ।


Related News