ਪੈਰਿਸ ਓਲੰਪਿਕ ਫਾਈਨਲ ’ਤੇ ਜੈਵਲਿਨ ਸਟਾਰ ਨੀਰਜ ਚੋਪੜਾ ਨੇ ਕਿਹਾ- ਉਹ ਦਿਨ ਨਦੀਮ ਦਾ ਸੀ
Monday, Oct 21, 2024 - 01:28 PM (IST)
ਲਖਨਊ, (ਭਾਸ਼ਾ)– ਪੈਰਿਸ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਤੋਂ ਖੁੰਝਣ ਵਾਲੇ ਭਾਰਤ ਦੇ ਜੈਵਲਿਨ ਸਟਾਰ ਨੀਰਜ ਚੋਪੜਾ ਨੇ ਕਿਹਾ ਕਿ ਉਸਦੇ ਪ੍ਰਦਰਸ਼ਨ ਵਿਚ ਕੋਈ ਕਮੀ ਨਹੀਂ ਸੀ ਪਰ ਉਹ ਦਿਨ ਪਾਕਿਸਤਾਨ ਦੇ ਅਰਸ਼ਦ ਨਦੀਮ ਦਾ ਸੀ ਜਿਹੜਾ ਉਸ ਨੂੰ ਪਛਾੜ ਕੇ ਚੈਂਪੀਅਨ ਬਣਿਆ।
ਚੋਪੜਾ ਨੇ 8 ਅਗਸਤ ਨੂੰ ਹੋਏ ਫਾਈਨਲ ਵਿਚ 89.45 ਮੀਟਰ ਤੱਕ ਜੈਵਲਿਨ ਸੁੱਟ ਕੇ ਚਾਂਦੀ ਤਮਗਾ ਜਿੱਤਿਆ ਪਰ ਨਦੀਮ ਨੇ ਨਵਾਂ ਓਲੰਪਿਕ ਰਿਕਾਰਡ ਬਣਾਉਂਦੇ ਹੋਏ ਪਹਿਲੀ ਹੀ ਕੋਸ਼ਿਸ਼ ਵਿਚ 92.97 ਮੀਟਰ ਦੀ ਥ੍ਰੋਅ ਕਰਕੇ ਸੋਨ ਤਮਗਾ ਜਿੱਤਿਆ।
ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲਾ ਚੋਪੜਾ ਲਗਾਤਾਰ ਦੋ ਓਲੰਪਿਕ ਵਿਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਟ੍ਰੈਕ ਤੇ ਫੀਲਡ ਖਿਡਾਰੀ ਬਣਿਆ। ਚੋਪੜਾ ਨੇ ਇੱਥੇ ਕਿਹਾ,‘‘ਕੁਝ ਵੀ ਗਲਤ ਨਹੀਂ ਸੀ, ਸਭ ਕੁਝ ਸਹੀ ਸੀ। ਥ੍ਰੋਅ ਵੀ ਚੰਗੀ ਸੀ। ਓਲੰਪਿਕ ਵਿਚ ਚਾਂਦੀ ਤਮਗਾ ਹਾਸਲ ਕਰਨਾ ਵੀ ਕੋਈ ਛੋਟੀ ਚੀਜ਼ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਪ੍ਰਤੀਯੋਗਿਤਾ ਬਹੁਤ ਚੰਗੀ ਸੀ ਤੇ ਸੋਨ ਤਮਗਾ ਉਸੇ ਨੇ ਜਿੱਤਿਆਾ ਹੈ, ਜਿਸਦਾ ਉਹ ਦਿਨ ਸੀ। ਉਹ ਨਦੀਮ ਦਾ ਦਿਨ ਸੀ।’’