ਜੱਸੀ ਗਿੱਲ ਦੀ ਅਗਲੀ ਮਿਊਜ਼ਿਕ ਵੀਡੀਓ ’ਚ ਨਜ਼ਰ ਆ ਸਕਦੀ ਹੈ ਇਸ ਭਾਰਤੀ ਕ੍ਰਿਕਟਰ ਦੀ ਪਤਨੀ
Tuesday, Feb 23, 2021 - 04:18 PM (IST)
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਲੈਗ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ 22 ਦਸੰਬਰ 2020 ਨੂੰ ਧਨਾਸ਼੍ਰੀ ਵਰਮਾ ਨਾਲ ਵਿਆਹ ਦੇ ਬੰਧਨ ਵਿਚ ਬੱਝੇ ਸਨ। ਧਨਾਸ਼੍ਰ੍ਰੀ ਵਰਮਾ ਪੇਸ਼ੇ ਤੋਂ ਡਾਕਟਰ, ਡਾਂਸਰ ਅਤੇ ਕੋਰਿਓਗ੍ਰਾਫਰ ਹੋਣ ਦੇ ਨਾਲ-ਨਾਲ ਯੂ-ਟਿਊਬਰ ਵੀ ਹੈ। ਉਨ੍ਹਾਂ ਦੇ ਡਾਂਸ ਕਰਦੇ ਦੀਆਂ ਕਈ ਵੀਡੀਓਜ਼ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿਚ ਧਨਾਸ਼੍ਰੀ ਨਾਲ ਗਾਇਕ ਜੱਸੀ ਗਿੱਲ ਨੇ ਇਕ ਤਸਵੀਰ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਪਤਨੀ ਰੂਬੀਨਾ ਦੇ ਹੱਥ ’ਚ ਟਰਾਫ਼ੀ ਦੇਖ ਖ਼ੁਸ਼ ਹੋਏ ਅਭਿਨਵ ਸ਼ੁਕਲਾ, ਘਰ ਪੁੱਜਣ ’ਤੇ ਇੰਝ ਹੋਇਆ ਸਵਾਗਤ
ਦਰਅਸਲ ਜੱਸੀ ਗਿੱਲ ਇਕ ਮਿਊਜ਼ਿਕ ਵੀਡੀਓ ’ਤੇ ਕੰਮ ਕਰ ਰਹੇ ਹਨ। ਉਸ ਵੀਡੀਓ ਵਿਚ ਉਨ੍ਹਾਂ ਨਾਲ ਧਨਾਸ਼੍ਰੀ ਵੀ ਨਜ਼ਰ ਆਵੇਗੀ। ਜੱਸੀ ਗਿੱਲ ਨੇ ਧਨਾਸ਼੍ਰੀ ਨਾਲ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ‘ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਮੇਰੀ ਅਗਲੀ ਵੀਡੀਓ ਵਿਚ ਕੌਣ ਨਜ਼ਰ ਆਉਣ ਵਾਲਾ ਹੈ।’
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਹਾਕੀ ਖਿਡਾਰੀ ਸੁਰਿੰਦਰ ਸੋਢੀ ਨੇ ਫੜ੍ਹਿਆ 'ਆਪ' ਦਾ ਝਾੜੂ
ਜੱਸੀ ਗਿੱਲ ਅਤੇ ਧਨਾਸ਼੍ਰੀ ਦੀ ਇਸ ਤਸਵੀਰ ’ਤੇ ਯੁਜਵੇਂਦਰ ਚਾਹਲ ਨੇ ਵੀ ਕੁਮੈਂਟ ਕੀਤਾ ਹੈ। ਚਾਹਲ ਨੇ ਲਿ ਖਿਆ, ‘ਠੁਕਰਾ ਕੇ ਮੇਰਾ ਡਾਂਸ, ਕਿਸੇ ਹੋਰ ਨੂੰ ਲੈ ਲਿਆ...ਜੱਸੀ ਗਿੱਲ ਭਰਾ ਜਨਤਾ ਮਾਫ਼ ਨਹੀਂ ਕਰੇਗੀ।’ ਉਥੇ ਹੀ ਚਾਹਲ ’ਤੇ ਇਸ ਕੁਮੈਂਟ ’ਤੇ ਜੱਸੀ ਗਿੱਲ ਨੇ ਜਵਾਬ ਦਿੰਦੇ ਹੋਏ ਲਿਖਿਆ, ‘ਅਸੀਂ ਦੋਵੇਂ ਕਰਾਂਗੇ ਗਾਣਾ ਰਿਲੀਜ਼ ਹੋਣ ਦੇ ਬਾਅਦ, ਵਾਅਦਾ।’
ਇਹ ਵੀ ਪੜ੍ਹੋ: ਨਿਊਯਾਰਕ ਦੇ ਟਾਈਮਸ ਸਕਵਾਇਰ ਪੁੱਜਣ ਵਾਲੀ ਪਹਿਲੀ ਪੰਜਾਬੀ ਮਹਿਲਾ ਸੈਲੀਬ੍ਰਿਟੀ ਬਣੀ ਹਿਮਾਂਸ਼ੀ ਖੁਰਾਨਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।