IRE vs IND : ਤੀਜਾ ਟੀ-20 ਰੱਦ ਹੋਣ ''ਤੇ ਬੋਲੇ ਜਸਪ੍ਰੀਤ ਬੁਮਰਾਹ, ਮੈਨੂੰ ਇਸ ਦੀ ਉਮੀਦ ਨਹੀਂ ਸੀ

08/24/2023 11:13:53 AM

ਮਾਲਾਹਾਈਡ- ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਆਇਰਲੈਂਡ ਖ਼ਿਲਾਫ਼ ਤੀਜੇ ਅਤੇ ਆਖ਼ਰੀ ਟੀ-20 ਮੈਚ ਮੀਂਹ ਦੀ ਭੇਂਟ ਚੜ੍ਹਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਮੌਸਮ ਚੰਗਾ ਹੋਣ ਕਾਰਨ ਮੈਚ ਦੇ ਰੱਦ ਹੋਣ ਦੀ ਉਮੀਦ ਨਹੀਂ ਸੀ। ਇਸ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 2-0 ਨਾਲ ਆਪਣੇ ਨਾਮ ਕੀਤੀ ਹੈ।
ਸੱਟ ਤੋਂ ਬਾਅਦ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਬੁਮਰਾਹ ਦੀ ਅਗਵਾਈ 'ਚ ਖੇਡਦੇ ਹੋਏ ਭਾਰਤ ਨੇ ਮੀਂਹ ਨਾਲ ਪ੍ਰਭਾਵਿਤ ਪਹਿਲਾ ਮੈਚ  ਡਕਵਰਥ ਲੁਈਸ ਵਿਧੀ ਦੇ ਆਧਾਰ 'ਤੇ ਦੋ ਦੌੜਾਂ ਨਾਲ ਅਤੇ ਦੂਜਾ ਮੈਚ 33 ਦੌੜਾਂ ਨਾਲ ਜਿੱਤਿਆ ਸੀ। ਮੈਚ ਰੱਦ ਹੋਣ ਤੋਂ ਬਾਅਦ ਬੁਮਰਾਹ ਨੇ ਕਿਹਾ ਕਿ ਮੈਚ ਹੋਣ ਦਾ ਇੰਤਜ਼ਾਰ ਕਰਨਾ ਨਿਰਾਸ਼ਾਜਨਕ ਸੀ। ਸਾਨੂੰ ਇਸ ਦੀ ਉਮੀਦ ਨਹੀਂ ਸੀ ਕਿਉਂਕਿ ਪਹਿਲਾਂ ਮੌਸਮ ਠੀਕ ਸੀ।

ਇਹ ਵੀ ਪੜ੍ਹੋ- ਵੱਖਰੇ ਬੱਲੇਬਾਜ਼ੀ ਸਟਾਈਲ ਨਾਲ ਮਦਦ ਮਿਲਦੀ ਹੈ, ਰੋਹਿਤ ਦੇ ਨਾਲ ਸਾਂਝੇਦਾਰੀ 'ਤੇ ਬੋਲੇ ਗਿੱਲ
ਭਾਰਤੀ ਟੀਮ ਦੀ ਕਪਤਾਨੀ ਕਰਨ ਦੇ ਮੌਕੇ 'ਤੇ ਬੁਮਰਾਹ ਨੇ ਕਿਹਾ ਕਿ (ਕਪਤਾਨੀ) ਬਹੁਤ ਮਜ਼ੇਦਾਰ ਰਹੀ ਸੀ ਅਤੇ ਇਹ ਕਪਤਾਨੀ ਲਈ ਸਨਮਾਨ ਦੀ ਗੱਲ ਹੈ। ਮੀਂਹ ਪੈਣ 'ਤੇ ਵੀ ਉਹ (ਖਿਡਾਰੀ) ਉਤਸ਼ਾਹਿਤ ਅਤੇ ਉਤਸੁਕ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਉਸ (ਸੱਟ) ਬਾਰੇ ਨਹੀਂ ਸੋਚਦਾ। ਜਦੋਂ ਤੁਹਾਨੂੰ ਆਪਣੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਦਾ ਹੈ, ਤੁਸੀਂ ਹਮੇਸ਼ਾ ਇਸ ਨੂੰ ਸਵੀਕਾਰ ਕਰਦੇ ਹੋ। ਇੱਕ ਕ੍ਰਿਕਟਰ ਹੋਣ ਦੇ ਨਾਤੇ ਤੁਸੀਂ ਹਮੇਸ਼ਾ ਜ਼ਿੰਮੇਵਾਰੀ ਦਾ ਆਨੰਦ ਲੈਂਦੇ ਹੋ। ਸੀਰੀਜ਼ ਦਾ ਸਰਵੋਤਮ ਖਿਡਾਰੀ ਚੁਣੇ ਗਏ ਬੁਮਰਾਹ ਨੇ ਆਪਣੀ ਸੱਟ 'ਤੇ ਕਿਹਾ ਕਿ- ਸਭ ਠੀਕ ਹੈ, ਕੋਈ ਸ਼ਿਕਾਇਤ ਨਹੀਂ ਹੈ।

ਇਹ ਵੀ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਹੀਥ ਸਟ੍ਰੀਕ ਦੇ ਦਿਹਾਂਤ ਦੀ ਖ਼ਬਰ ਇੰਟਰਨੈੱਟ 'ਤੇ ਫੈਲੀ, ਸਾਬਕਾ ਸਾਥੀ ਨੇ ਦੱਸੀ ਸੱਚਾਈ
ਆਇਰਲੈਂਡ ਦੇ ਕਪਤਾਨ ਪਾਲ ਸਟਰਲਿੰਗ ਨੇ ਕਿਹਾ ਕਿ ਉਨ੍ਹਾਂ ਨੇ ਟੁਕੜਿਆਂ 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਟੀਮ ਲਈ ਕਈ ਸਕਾਰਾਤਮਕ ਪੱਖ ਰਹੇ ਸਨ। ਉਨ੍ਹਾਂ ਨੇ ਟੁਕੜਿਆਂ 'ਚ ਚੰਗਾ ਪ੍ਰਦਰਸ਼ਨ ਕੀਤਾ। ਬਹੁਤ ਸਾਰੇ ਸਕਾਰਾਤਮਕ ਪੱਖ ਹਨ ਪਰ ਇਹ ਉਨ੍ਹਾਂ ਮੁਕਾਬਲਿਆਂ ਨੂੰ ਖਤਮ ਕਰਨ ਬਾਰੇ 'ਚ ਹੈ। ਜਦੋਂ ਵੀ ਭਾਰਤ ਇੱਥੇ ਆਉਂਦਾ ਹੈ ਤਾਂ ਹਮੇਸ਼ਾ ਚੰਗੀ ਗੁਣਵੱਤਾ ਵਾਲੀ ਕ੍ਰਿਕਟ ਹੁੰਦਾ ਹੈ। ਸਟਰਲਿੰਗ ਨੇ ਕਿਹਾ ਕਿ ਜੇਕਰ ਮੈਚ ਅੱਜ ਹੁੰਦਾ ਤਾਂ ਬਿਹਤਰ ਹੁੰਦਾ। ਕੁਝ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਚੰਗਾ ਲੱਗਿਆ। ਟੀ-20 ਵਿਸ਼ਵ ਕੱਪ ਦਾ ਸਫ਼ਰ ਜਾਰੀ ਹੈ। ਇਹ 10 ਮਹੀਨਿਆਂ ਦੀ ਤਿਆਰੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News