ਬੁਮਰਾਹ ਤੇ ਸਿਰਾਜ ’ਤੇ ਨਸਲੀ ਟਿੱਪਣੀ, ਭਾਰਤ ਨੇ ਦਰਜ ਕਰਾਈ ਸ਼ਿਕਾਇਤ

Saturday, Jan 09, 2021 - 06:05 PM (IST)

ਸਪੋਰਟਸ ਡੈਸਕ— ਸਿਡਨੀ ਦੇ ਮੈਦਾਨ ’ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ’ਚ ਭਾਰਤੀ ਖਿਡਾਰੀਆਂ ਨੂੰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਹੈ। ਦਰਅਸਲ ਟੈਸਟ ਮੈਚ ਦੇ ਤੀਜੇ ਦਿਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਨੂੰ ਆਸਟਰੇਲੀਆਈ ਦਰਸ਼ਕਾਂ ਵੱਲੋਂ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ। ਇਸ ਮੁੱਦੇ ਨੂੰ ਲੈ ਕੇ ਭਾਰਤੀ ਅਧਿਕਾਰੀ ਕਾਫ਼ੀ ਨਾਰਾਜ਼ ਹਨ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ : 6 ਤਿਹਰੇ ਤੀਹਰੇ ਸੈਂਕੜੇ ਲਾ ਚੁੱਕੇ ਹਨ ਚੇਤੇਸ਼ਵਰ ਪੁਜਾਰਾ, ਜਾਣੋ ਪੁਜਾਰਾ ਬਾਰੇ ਰੌਚਕ ਤੱਥ

PunjabKesariਭਾਰਤੀ ਟੀਮ ਦੇ ਅਧਿਕਾਰੀਆਂ ਨੇ ਇਸ ਦੀ ਸ਼ਿਕਾਇਤ ਆਈ. ਸੀ. ਸੀ. ਨੂੰ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਕੋਚਿੰਗ ਸਟਾਫ਼, ਬੁਮਰਾਹ ਤੇ ਸਿਰਾਜ ਨੇ ਕ੍ਰਿਕਟ ਆਸਟਰੇਲੀਆ ਦੇ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਹੈ। ਬੁਮਰਾਹ ਨੂੰ ਮੈਦਾਨ ’ਚ ਭਾਰਤੀ ਕ੍ਰਿਕਟ ਟੀਮ ਦੇ ਸਟਾਫ਼ ਨਾਲ ਗੱਲਬਾਤ ਕਰਦੇ ਹੋਏ ਵੀ ਦੇਖਿਆ ਗਿਆ ਜਦਕਿ ਟੀਮ ਦੇ ਕਪਤਾਨ ਰਹਾਣੇ ਨੇ ਦਰਸ਼ਕਾਂ ਵੱਲੋਂ ਕੀਤੀ ਗਈ ਬਦਸਲੂਕੀ ਦੇ ਬਾਰੇ ’ਚ ਅੰਪਾਇਰ ਪਾਲ ਵਿਲਸਨ ਤੇ ਪਾਲ ਰਿਫ਼ੇਲ ਨੂੰ ਜਾਣੂ ਕਰਾਇਆ ਹੈ।

PunjabKesariਜ਼ਿਕਰਯੋਗ ਹੈ ਕਿ ਸਿਡਨੀ ਕ੍ਰਿਕਟ ਗਰਾਊਂਡ ’ਚ ਦਰਸ਼ਕਾਂ ਦੀ ਗਿਣਤੀ ਨੂੰ ਕੋਰੋਨਾ ਵਾਇਰਸ ਦੇ ਕਾਰਨ ਘੱਟ ਕਰ ਦਿੱਤਾ ਗਿਆ ਹੈ। ਇਸ ਲਈ ਮੈਦਾਨ ’ਚ ਕੋਈ ਵੀ ਦਰਸ਼ਕ ਗ਼ਲਤ ਭਾਸ਼ਾ ਬੋਲਦਾ ਹੈ ਤਾਂ ਉਹ ਸਪੱਸ਼ਟ ਤੌਰ ’ਤੇ ਖਿਡਾਰੀਆਂ ਨੂੰ ਸੁਣਾਈ ਦਿੰਦਾ ਹੈ। ਨਿਊ ਸਾਊਥ ਵੇਲਸ ਆਈ. ਸੀ.ਸੀ. ਨੂੰ ਇਸ ਮਾਮਲੇ ਦੀ ਸੀਸੀਟੀਵੀ ਫ਼ੁਟੇਜ ਕੱਢਣ ’ਚ ਮਦਦ ਕਰ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News