ਇਕ-ਦੂਜੇ ਦੇ ਹੋਏ ਬੁਮਰਾਹ ਅਤੇ ਸੰਜਨਾ, ਵੇਖੋ ਹਲਦੀ ਦੀ ਰਸਮ ਤੋਂ ਵਿਆਹ ਤੱਕ ਦੀਆਂ ਤਸਵੀਰਾਂ

Tuesday, Mar 16, 2021 - 12:25 PM (IST)

ਇਕ-ਦੂਜੇ ਦੇ ਹੋਏ ਬੁਮਰਾਹ ਅਤੇ ਸੰਜਨਾ, ਵੇਖੋ ਹਲਦੀ ਦੀ ਰਸਮ ਤੋਂ ਵਿਆਹ ਤੱਕ ਦੀਆਂ ਤਸਵੀਰਾਂ

ਨਵੀਂ ਦਿੱਲੀ : ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੋਮਵਾਰ ਨੂੰ ਟੀ.ਵੀ. ਐਂਕਰ ਸੰਜਨਾ ਗਣੇਸ਼ਨ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ। ਖ਼ੁਦ ਬੁਮਰਾਹ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਬੁਮਰਾਹ ਅਤੇ ਸੰਜਨਾ ਦੇ ਵਿਆਹ ਦਾ ਸਮਾਗਮ ਨਿੱਜੀ ਰਿਹਾ। ਇਸ ਦੌਰਾਨ ਦੋਵਾਂ ਪਾਸਿਓਂ ਪਰਿਵਾਰ ਦੇ ਲੋਕ ਅਤੇ ਕੁੱਝ ਕਰੀਬੀ ਦੋਸਤ ਹੀ ਸ਼ਾਮਲ ਹੋਏ। ਉਨ੍ਹਾਂ ਦੇ ਵਿਆਹ ’ਤੇ ਆਈ.ਪੀ.ਐਲ. ਵਿਚ ਉਨ੍ਹਾਂ ਦੀ ਫਰੈਂਚਾਇਜ਼ੀ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ: ਮੰਗੋਲੀਆ ’ਚ ਧੂੜ ਭਰੀ ਹਨੇਰੀ ਕਾਰਨ 6 ਲੋਕਾਂ ਦੀ ਮੌਤ, 80 ਤੋਂ ਵੱਧ ਲਾਪਤਾ

PunjabKesari

ਉਥੇ ਹੀ ਵਿਆਹ ਦੀਆਂ ਰਸਮਾਂ ਦੇ ਇਲਾਵਾ ਬੁਮਰਾਹ ਅਤੇ ਸੰਜਨਾ ਦੀ ਹਲਦੀ, ਮਹਿੰਦੀ ਅਤੇ ਸੰਗੀਤ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮਸਲਜ਼ ਬਣਾਉਣ ਲਈ ਟੀਕੇ ਲਾਉਣ ਵਾਲੇ ਹੋ ਜਾਓ ਸਾਵਧਾਨ, ਦਿਲ ਕਮਜ਼ੋਰ ਹੋਣ ਕਾਰਨ ਜਿੰਮ ਟਰੇਨਰ ਦੀ ਮੌਤ

PunjabKesari

ਬੁਮਰਾਹ ਨੇ ਭਾਰਤ-ਇੰਗਲੈਂਡ ਵਿਚਾਲੇ ਹੋਈ ਟੈਸਟ ਮੈਚ ਸੀਰੀਜ਼ ਦੇ ਚੌਥੇ ਟੈਸਟ ਤੋਂ ਪਹਿਲਾਂ ਨਿੱਜੀ ਕਾਰਨਾਂ ਤੋਂ ਛੁੱਟੀ ਮੰਗੀ ਸੀ। ਇਸ ਦੇ ਬਾਅਦ ਉਨ੍ਹਾਂ ਦੇ ਵਿਆਹ ਦੇ ਚਰਚੇ ਹੋਣ ਲੱਗੇ ਪਰ ਕੁੱਝ ਸਾਫ਼ ਨਹੀਂ ਹੋਇਆ ਸੀ। ਇਸ ਸਭ ਦੇ ਚੱਲਦੇ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਵਿਚ ਹੋਣ ਵਾਲੀ ਟੀ-20 ਸੀਰੀਜ਼ ਵਿਚ ਵੀ ਆਰਾਮ ਦਿੱਤਾ ਗਿਆ। ਹਾਲਾਂਕਿ ਬੁਮਰਾਹ ਨੇ ਬੀ.ਸੀ.ਸੀ.ਆਈ. ਨੂੰ ਆਪਣੇ  ਵਿਆਹ ਕਾਰਨ ਛੁੱਟੀ ਲਏ ਜਾਣ ਦੀ ਸੂਚੀ ਦਿੱਤੀ ਸੀ।

 

 
 
 
 
 
 
 
 
 
 
 
 
 
 
 

A post shared by samar_13 (@virat_universss)

ਇਸ ਦੌਰਾਨ ਸੋਮਵਾਰ ਦੁਪਹਿਰ ਯਾਨੀ 15 ਮਾਰਚ 2021 ਨੂੰ ਬੁਮਰਾਹ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਅਤੇ ਇੰਸਟਾਗ੍ਰਾਮ ’ਤੇ ਆਪਣੇ ਵਿਆਹ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕਰਦੇ ਆਪਣੇ ਪ੍ਰਸ਼ੰਸਕਾਂ ਨੂੰ ਵਿਆਹ ਦੀ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ: ਐਸਟਰਾਜੇਨੇਕਾ ਟੀਕੇ ਨਾਲ ਜੰਮ ਰਹੇ ਖੂਨ ਦੇ ਥੱਕੇ; ਆਇਰਲੈਂਡ, ਜਰਮਨੀ, ਫਰਾਂਸ, ਇਟਲੀ ਤੇ ਸਪੇਨ ’ਚ ਲੱਗੀ ਪਾਬੰਦੀ

 

 

 


author

cherry

Content Editor

Related News