ਤੇਜ਼ ਗੇਂਦਬਾਜ਼ ਬੁਮਰਾਹ ਨੇ ਲਵਾਇਆ ਕੋਰੋਨਾ ਟੀਕਾ

Tuesday, May 11, 2021 - 04:26 PM (IST)

ਤੇਜ਼ ਗੇਂਦਬਾਜ਼ ਬੁਮਰਾਹ ਨੇ ਲਵਾਇਆ ਕੋਰੋਨਾ ਟੀਕਾ

ਮੁੰਬਈ (ਭਾਸ਼ਾ) : ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੈ ਲਈ ਹੈ। ਬੁਮਰਾਹ ਨੇ ਆਪਣੀ ਤਸਵੀਰ ਟਵੀਟ ਕਰਕੇ ਕਿਹਾ, ‘ਟੀਕਾ ਲੱਗ ਗਿਆ। ਹਰ ਕੋਈ ਸੁਰੱਖਿਅਤ ਰਹੇ।’

ਇਹ ਵੀ ਪੜ੍ਹੋ : ਕ੍ਰਿਕਟਰ ਚੇਤੇਸ਼ਵਰ ਪੁਜਾਰਾ ਨੇ ਪਤਨੀ ਸਮੇਤ ਲਗਵਾਇਆ ਕੋਰੋਨਾ ਟੀਕਾ

 

ਬੁਮਰਾਹ ਅਗਲੇ ਮਹੀਨੇ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਉਸ ਦੇ ਬਾਅਦ ਇੰਗਲੈਂਡ ਦੌਰੇ ਲਈ ਭਾਰਤੀ ਟੈਸਟ ਟੀਮ ਦਾ ਹਿੱਸਾ ਹਨ। ਇਸ ਤੋਂ ਪਹਿਲਾਂ 6 ਮਈ ਨੂੰ ਸਲਾਮੀ ਬੱਲੇਬਾਜ਼ ਸਿਖ਼ਰ ਧਵਨ ਨੇ ਕੋਰੋਨਾ ਟੀਕੇ ਦੀ ਪਹਿਲੀ ਡੋਜ਼ ਲਈ ਸੀ। ਉਸ ਦੇ ਬਾਅਦ ਕਪਤਾਨ ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ, ਅੰਜਿਕਿਆ ਰਹਾਣ, ਉਮੇਸ਼ ਯਾਦਵ ਅਤੇ ਈਸ਼ਾਂਤ ਸ਼ਰਮਾ ਵੀ ਟੀਕਾ ਲਗਵਾ ਚੁੱਕੇ ਹਨ। ਮੁੱਖ ਕੋਚ ਰਵੀ ਸ਼ਾਸਤਰੀ ਨੇ ਮਾਰਚ ਵਿਚ ਹੀ ਟੀਕਾ ਲਗਵਾ ਲਿਆ ਸੀ।

ਇਹ ਵੀ ਪੜ੍ਹੋ : ਇਨ੍ਹਾਂ 2 ਬਲੱਡ ਗਰੁੱਪ ਵਾਲਿਆਂ ਨੂੰ ਕੋਰੋਨਾ ਦਾ ਜ਼ਿਆਦਾ ਖ਼ਤਰਾ, ਕਿਤੇ ਤੁਹਾਡਾ ਵੀ ਬਲੱਡ ਗਰੁੱਪ ਇਹ ਤਾਂ ਨਹੀਂ


author

cherry

Content Editor

Related News