ਜਸਲੀਨ ਸੈਣੀ ਨੇ ਸੋਨ ਤਮਗਾ ਜਿੱਤ ਕੇ ਭਾਰਤ ਦਾ ਤਿਰੰਗਾ ਲਹਿਰਾਇਆ

Monday, Aug 12, 2019 - 12:48 AM (IST)

ਜਸਲੀਨ ਸੈਣੀ ਨੇ ਸੋਨ ਤਮਗਾ ਜਿੱਤ ਕੇ ਭਾਰਤ ਦਾ ਤਿਰੰਗਾ ਲਹਿਰਾਇਆ

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ)- 8 ਅਗਸਤ ਤੋਂ 18 ਅਗਸਤ ਤੱਕ ਚਾਇਨਾ (ਤਾਇਪੇ) ਵਿਚ ਚੱਲ ਰਹੀਆਂ ਵਿਸ਼ਵ ਪੁਲਸ ਖੇਡਾਂ-2019 ਵਿਚ ਪੰਜਾਬ ਪੁਲਸ ਦੇ ਖਿਡਾਰੀ ਗੁਰਦਾਸਪੁਰ ਨਿਵਾਸੀ ਜਸਲੀਨ ਸਿੰਘ ਸੈਣੀ ਨੇ 66 ਕਿਲੋ ਭਾਰ ਵਰਗ ਵਿਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਅਮਰਜੀਤ ਸ਼ਾਸਤਰੀ ਪ੍ਰੈੱਸ ਸਕੱਤਰ ਪੰਜਾਬ ਜੂਡੋ ਐਸੋਸੀਏਸ਼ਨ ਨੇ ਦੱਸਿਆ ਕਿ 22 ਸਾਲਾ ਜਸਲੀਨ ਸਿੰਘ ਸੈਣੀ ਪੁੱਤਰ ਨਰੇਸ਼ ਕੁਮਾਰ ਇਸ ਸਮੇਂ 2020 ਦੀਆਂ ਟੋਕੀਓ ਓਲੰਪਿਕ ਦੇ ਲਈ ਤਿਆਰੀ ਕਰ ਰਿਹਾ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਕੱਤਰ ਦੇਵ ਸਿੰਘ ਧਾਰੀਵਾਲ ਅਤੇ ਪੁਲਸ ਟੀਮ ਕੋਚ ਕੁਲਜਿੰਦਰ ਸਿੰਘ ਅਤੇ ਸਤੀਸ਼ ਕੁਮਾਰ ਜੂਡੋ ਕੋਚ ਨੇ ਖਿਡਾਰੀ ਦੀ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕੀਤੀ।


author

Gurdeep Singh

Content Editor

Related News