ਜਾਪਾਨੀ ਗੋਲਫਰ ਹਿਦੇਕੀ BMW ਚੈਂਪੀਅਨਸ਼ਿਪ ''ਚ ਬੜ੍ਹਤ ''ਤੇ

Friday, Aug 28, 2020 - 09:52 PM (IST)

ਜਾਪਾਨੀ ਗੋਲਫਰ ਹਿਦੇਕੀ BMW ਚੈਂਪੀਅਨਸ਼ਿਪ ''ਚ ਬੜ੍ਹਤ ''ਤੇ

ਨਵੀਂ ਦਿੱਲੀ- ਜਾਪਾਨੀ ਗੋਲਫਰ ਹਿਦੇਕੀ ਮਾਤਸੁਯਾਮਾ ਨੇ ਆਖਰੀ ਤਿੰਨ ਹੋਲ 'ਚੋਂ ਦੋ ਵਿਚ ਬਰਡੀ ਬਣਾ ਕੇ ਪੀ. ਜੀ. ਏ. ਟੂਰ ਬੀ. ਐੱਮ. ਡਬਲਯੂ. ਗੋਲਫ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਤੋਂ ਬਾਅਦ ਤਿੰਨ ਅੰਡਰ 67 ਦੇ ਸਕੋਰ ਦੇ ਨਾਲ ਬੜ੍ਹਤ ਬਣਾਈ। ਲੰਮੇ ਅਤੇ ਮੁਸ਼ਕਿਲ ਓਲੰਪੀਆ ਫੀਲਡਸ ਕੋਰਸ 'ਤੇ ਗੋਲਫਰਾਂ ਨੂੰ ਸੰਘਰਸ਼ ਕਰਨਾ ਪਿਆ ਤੇ ਪਹਿਲੇ ਦੌਰ 'ਚ ਕੇਵਲ ਤਿੰਨ ਖਿਡਾਰੀ ਹੀ ਅੰਡਰ ਪਾਰ ਦਾ ਸਕੋਰ ਬਣਾ ਸਕੇ।
ਟਾਇਲਰ ਡੰਕਨ ਦੋ ਅੰਡਰ 68 ਦੇ ਸਕੋਰ ਦੇ ਨਾਲ ਦੂਜੇ ਜਦਕਿ ਮੈਕੇਂਜੀ ਇਕ ਅੰਡਰ 69 ਦੇ ਨਾਲ ਤੀਜੇ ਸਥਾਨ 'ਤੇ ਹੈ। ਪਿਛਲੇ ਹਫਤੇ ਨਾਰਦਰਨ ਟਰੱਸਟ 'ਚ 30 ਅੰਡਰ ਦੇ ਨਾਲ ਜਿੱਤ ਦਰਜ ਕਰਨ ਵਾਲੇ ਡਸਟਿਨ ਜਾਨਸਨ ਨੇ ਇਕ ਓਵਰ 71 ਦਾ ਸਕੋਰ ਬਣਾਇਆ। ਟਾਈਗਰ ਵੁੱਡਸ ਨੇ ਵੀ ਸੰਘਰਸ਼ ਕੀਤਾ ਅਤੇ ਉਨ੍ਹਾਂ ਨੇ ਪਹਿਲੇ ਦੌਰ 'ਚ ਤਿੰਨ ਓਵਰ ਦਾ ਕਾਰਡ ਖੇਡਿਆ।


author

Gurdeep Singh

Content Editor

Related News