ਜਾਪਾਨ ਓਪਨ : ਮੋਮੋਟਾ ਖਿਲਾਫ ਪ੍ਰਣੀਤ ਦੀ ਹਾਰ ਦੇ ਨਾਲ ਭਾਰਤੀ ਚੁਣੌਤੀ ਖਤਮ
Saturday, Jul 27, 2019 - 11:42 AM (IST)

ਨਵੀਂ ਦਿੱਲੀ : ਭਾਰਤ ਦੇ ਬੀ. ਸਾਈ ਪ੍ਰਣੀਤ ਨੂੰ ਜਾਰੀ ਜਾਪਾਨ ਓਪਨ ਦੇ ਪੁਰਸ਼ ਸਿੰਗਲਜ਼ ਵਰਗ ਦੇ ਸੈਮੀਫਾਈਨਲ ਵਿਚ ਸ਼ਨੀਵਾਰ ਨੂੰ ਵਰਲਡ ਨੰਬਰ-1 ਕੇਂਟੋ ਮੋਮੋਟਾ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੋਮੋਟਾ ਨੇ ਪ੍ਰਣੀਤ ਨੂੰ ਸਿੱਧੇ ਸੈੱਟਾਂ ਵਿਚ 21-18, 21-12 ਨਾਲ ਹਰਾਉਂਦਿਆਂ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਇਹ ਮੁਕਾਬਲਾ 45 ਮਿੰਟ ਤੱਕ ਚੱਲਿਆ। ਪ੍ਰਣੀਤ ਦੀ ਹਾਰ ਦੇ ਨਾਲੀ ਹੀ ਇਸ ਪ੍ਰਤੀਯੋਗਿਤਾ ਵਿਚ ਭਾਰਤੀ ਦੀ ਚੁਣੌਤੀ ਖਤਮ ਹੋ ਗਈ ਹੈ। ਕੁਆਰਟਰ ਫਾਈਨਲ ਵਿਚ ਪ੍ਰਣੀਤ ਨੇ ਇੰਡੋਨੇਸ਼ੀਆ ਦੇ ਟਾਮੀ ਸੁਗਿਆਟਰੇ ਨੂੰ ਹਰਾਇਆ ਸੀ।
ਮੋਮੋਟਾ ਖਿਲਾਫ ਭਾਰਤੀ ਖਿਡਾਰੀ ਦੀ ਸ਼ੁਰੂਆਤ ਚੰਗੀ ਰਹੀ ਅਤੇ ਉਸਨੇ 3-1 ਦੀ ਬੜ੍ਹਤ ਬਣਾ ਲਈ ਸੀ। ਹਾਲਾਂਕਿ ਮੋਮੋਟਾ ਨੇ ਵਾਪਸੀ ਕੀਤੀ ਅਤੇ 11-8 ਨਾਲ ਅੱਗੇ ਹੋ ਗਏ। ਪ੍ਰਣੀਤ ਨੇ ਆਪਣੇ ਖੇਡ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵਾਪਸੀ ਕਰਨ 'ਚ ਅਸਫਲ ਰਹੇ ਅਤੇ 23 ਮਿੰਟਾਂ ਵਿਚ ਮੈਚ ਹਾਰ ਕੇ ਪ੍ਰਤੀਯੋਗਿਤਾ 'ਚੋਂ ਬਾਹਰ ਹੋ ਗਏ।