ਫੁੱਟਬਾਲ ਏਸ਼ੀਆ ਕੱਪ ਦੇ ਖਿਤਾਬ ਲਈ ਭਿੜਨਗੇ ਜਾਪਾਨ ਤੇ ਕਤਰ
Wednesday, Jan 30, 2019 - 01:41 AM (IST)

ਅਲ-ਆਯੀਨ/ਆਬੂ ਧਾਬੀ— ਯੂਯਾ ਓਸਾਕੋ ਦੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਚਾਰ ਵਾਰ ਦੇ ਚੈਂਪੀਅਨ ਜਾਪਾਨ ਨੇ ਈਰਾਨ ਨੂੰ 3-0 ਨਾਲ ਹਰਾ ਕੇ ਏ. ਐੱਫ. ਸੀ. ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਉਸਦਾ ਇਕ ਫਰਵਰੀ ਨੂੰ ਫਾਈਨਲ ਵਿਚ ਕਤਰ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਸੈਮੀਫਾਈਨਲ ਵਿਚ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ 4-0 ਨਾਲ ਹਰਾ ਕੇ ਖਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਈ ਹੈ।