ਭਾਰਤ ਨੇ ਮਹਿਲਾ ਹਾਕੀ ਟੀਮ ਲਈ ਯਾਂਕੇ ਸ਼ਾਪਮੈਨ ਨੂੰ ਵਿਸ਼ਲੇਸ਼ਣ ਕੋਚ ਕੀਤਾ ਨਿਯੁਕਤ

01/18/2020 11:32:09 AM

ਸਪੋਰਟਸ ਡੈਸਕ— ਭਾਰਤ ਨੇ ਟੋਕੀਓ ਓਲੰਪਿਕ ਤੋਂ ਪਹਿਲਾਂ ਹਾਕੀ ਟੀਮ ਦੇ ਸਹਿਯੋਗੀ ਸਟਾਫ ਨੂੰ ਮਜ਼ਬੂਤ ਕਰਨ ਲਈ ਸ਼ੁੱਕਰਵਾਰ ਨੂੰ ਓਲੰਪਿਕ ਸੋਨ ਤਮਗਾ ਜੇਤੂ ਯਾਂਕੇ ਸ਼ਾਪਮੈਨ ਨੂੰ ਮਹਿਲਾ ਟੀਮ ਦਾ ਵਿਸ਼ਲੇਸ਼ਣ ਕੋਚ ਨਿਯੁਕਤ ਕੀਤਾ। ਨੀਦਰਲੈਂਡ ਦੀ ਇਹ ਸਾਬਕਾ ਸਟਾਰ ਖਿਡਾਰੀ ਅਮਰੀਕਾ ਦੀ ਰਾਸ਼ਟਰੀ ਮਹਿਲਾ ਟੀਮ ਦੇ ਕੋਚ ਰਹਿ ਚੁੱਕੀ ਹੈ। ਸ਼ਾਪਮੈਨ ਦਾ ਕਾਰਜਕਾਲ ਟੋਕੀਓ ਓਲੰਪਿਕ 2020 ਦੇ ਅਖੀਰ ਤਕ ਦਾ ਹੋਵੇਗਾ।

PunjabKesariਸ਼ਾਪਮੈਨ ਹਾਲੈਂਡ ਦੇ ਨਾਲ 212 ਅੰਤਰਰਾਸ਼ਟਰੀ ਮੈਚ ਖੇਡ ਚੁੱਕੀ ਹਨ ਅਤੇ ਆਪਣੇ ਸੰਨੀਆਸ ਤੋਂ ਦੋ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਟੀਮ ਨੂੰ 2008 ਬੀਜਿੰਗ ਓਲੰਪਿਕ 'ਚ ਸੋਨਾ ਅਤੇ 2004 ਦੇ ਏਥੇਂਸ ਓਲੰਪਿਕ 'ਚ ਚਾਂਦੀ ਤਮਗਾ ਦਿਵਾਇਆ। ਉਹ 2006 ਦੀ ਵਿਸ਼ਵ ਕੱਪ ਜੇਤੂ ਹਾਲੈਂਡ ਟੀਮ ਦਾ ਵੀ ਹਿੱਸਾ ਰਹੀ ਸੀ ਅਤੇ 2002 ਅਤੇ 2010 ਵਿਸ਼ਵ ਕੱਪ ਦੀ ਚਾਂਦੀ ਜੇਤੂ ਟੀਮ ਦੇ ਨਾਲ ਵੀ ਉਨ੍ਹਾਂ ਨੇ ਆਪਣਾ ਯੋਗਦਾਨ ਦਿੱਤਾ। 42 ਸਾਲ ਦੀ ਸ਼ਾਪਮੈਨ ਸਾਲ 2016 ਤੋਂ 2019 ਤੱਕ ਅਮਰੀਕਾ ਦੀ ਮਹਿਲਾ ਟੀਮ ਦੇ ਵੀ ਕੋਚ ਰਹੀ ਹੈ।


Related News