ਆਈ. ਸੀ. ਸੀ. ਡਿਵੈੱਲਪਮੈਂਟ ਪੈਨਲ ’ਚ ਦੋ ਭਾਰਤੀ ਮਹਿਲਾ ਅੰਪਾਇਰ ਸ਼ਾਮਲ

03/19/2020 10:52:32 AM

ਸਪੋਰਟਸ ਡੈਸਕ (ਭਾਸ਼ਾ)— ਮੁੰਬਈ ਦੀ ਵ੍ਰਿੰਦਾ ਰਾਠੀ ਅਤੇ ਤਾਮਿਲਨਾਡੂ ਦੀ ਐੱਨ. ਜਨਨੀ ਨੂੰ ਆਈ. ਸੀ. ਸੀ. ਅੰਪਾਇਰਾਂ ਦੇ ਡਿਵੈੱਲਪਮੈਂਟ ਪੈਨਲ ’ਚ ਸ਼ਾਮਲ ਕੀਤਾ ਗਿਆ ਹੈ। ਮੁੰਬਈ ਕ੍ਰਿਕਟ ਸੰਘ ਨੇ ਟਵੀਟ ਕੀਤਾ ਕਿ ਮੁੰਬਈ ਕ੍ਰਿਕਟ ਸੰਘ ਵ੍ਰਿੰਦਾ ਰਾਠੀ ਅਤੇ ਐੱਨ. ਜਨਨੀ ਨੂੰ ਆਈ. ਸੀ. ਸੀ. ਅੰਪਾਇਰਾਂ ਦੇ ਡਿਵੈੱਲਪਮੈਂਟ ਪੈਨਲ ’ਚ ਸ਼ਾਮਲ ਹੋਣ ’ਤੇ ਵਧਾਈ ਦਿੰਦਾ ਹੈ। ਇਸ ਦੇ ਨਾਲ ਹੁਣ ਆਈ. ਸੀ. ਸੀ. ਦੇ ਮਹਿਲਾ ਅੰਪਾਇਰਾਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ।PunjabKesari

34 ਸਾਲ ਦੀ ਐੱਨ. ਜਨਨੀ 2018 ਤੋਂ ਹੀ ਘਰੇਲੂ ਟੂਰਨਾਮੈਂਟਾਂ ’ਚ ਅੰਪਾਇਰਿੰਗ ਕਰਦੀ ਆ ਰਹੀ ਹੈ। ਨਾਰਾਇਣਨ ਨੇ ਕਿਹਾ, ਇਹ ਜਾਣ ਕੇ ਬਹੁਤ ਚੰਗਾ ਲੱਗਦਾ ਹੈ ਕਿ ਵ੍ਰੰਦਾ ਅਤੇ ਮੈਨੂੰ ਆਈ. ਸੀ. ਸੀ. ਦੇ ਡਿਵੈਲਪਮੈਂਟ ਪੈਨਲ ’ਚ ਸ਼ਾਮਲ ਕੀਤਾ ਗਿਆ ਹੈ। ਇਹ ਮੈਨੂੰ ਮੈਦਾਨ ’ਤੇ ਸੀਨੀਅਰਾਂ ਤੋਂ ਸਿੱਖਣ ਅਤੇ ਆਉਣ ਵਾਲੇ ਸਾਲਾਂ ’ਚ ਆਪਣੇ ਆਪ ’ਚ ਸੁਧਾਰ ਕਰਨ ਦਾ ਮੌਕਾ ਦਿੰਦਾ ਹੈ। 

ਉਥੇ ਹੀ 31 ਸਾਲ ਦੀ ਰਾਠੀ ਨੇ ਕਰੀਅਰ ਦੀ ਸ਼ੁਰੂਆਤ ਸਕੋਰਰ ਦੇ ਰੂਪ ’ਚ ਕੀਤੀ ਸੀ ਅਤੇ ਬਾਅਦ ’ਚ ਅੰਪਾਇਰ ਬਣ ਗਈ। ਰਾਠੀ ਵੀ 2018 ਤੋਂ ਬਾਅਦ ਤੋਂ ਹੀ ਘਰੇਲੂ ਟੂਰਨਾਮੈਂਟਾਂ ’ਚ ਅੰਪਾਇਰਿੰਗ ਕਰ ਰਹੀ ਹੈ। ਰਾਠੀ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਆਈ. ਸੀ. ਸੀ. ਦੇ ਡਿਵਲਪਮੈਂਟ ਪੈਨਲ ’ਚ ਮੇਰਾ ਨਾਂ ਹੋਣਾ ਮੇਰੇ ਲਈ ਮਾਣ ਦੀ ਗੱਲ ਹੈ ਕਿਉਂਕਿ ਇਸ ਤੋਂ ਮੇਰੇ ਲਈ ਨਵੇਂ ਰਸਤੇ ਖੁੱਲ ਗਏ ਹਨ। ਮੈਨੂੰ ਭਰੋਸਾ ਹੈ ਕਿ ਮੈਨੂੰ ਪੈਨਲ ਦੇ ਹੋਰ ਮੈਬਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ।

 

Davinder Singh

Content Editor

Related News