PSL ਤੋਂ ਇਕਰਾਰਨਾਮੇ ਦੇ ਪੈਸੇ ਨਾ ਮਿਲਣ 'ਤੇ ਜੇਮਸ ਨੇ ਹੋਟਲ 'ਚ ਲੱਗਿਆ ਝੂਮਰ ਤੋੜਿਆ, ਹੰਗਾਮਾ

Saturday, Feb 19, 2022 - 11:09 PM (IST)

ਖੇਡ ਡੈਸਕ- ਪਾਕਿਸਤਾਨ ਸੁਪਰ ਲੀਗ ਦੇ ਦੌਰਾਨ ਖੂਬ ਹੰਗਾਮਾ ਹੋ ਰਿਹਾ ਹੈ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇਮਸ ਫਾਕਨਰ ਨੇ ਭੁਗਤਾਨ ਵਿਵਾਦ ਦੇ ਕਾਰਨ ਪੀ. ਐੱਸ. ਐੱਲ. ਅਚਾਨਕ ਛੱਡ ਦਿੱਤਾ ਹੈ। ਟਵਿੱਟਰ 'ਤੇ ਉਨ੍ਹਾਂ ਨੇ ਵਿਰੋਧ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਪੀ. ਸੀ. ਬੀ. ਨੇ ਉਸਦੇ ਇਕਰਾਰਨਾਮੇ ਦਾ ਸਨਮਾਨ ਨਹੀਂ ਕੀਤਾ ਅਤੇ ਲਗਾਤਾਰ ਝੂਠ ਬੋਲ ਰਹੇ ਹਨ। ਜੇਮਸ ਜੋਕਿ ਪੀ. ਸੀ. ਐੱਲ. ਵਿਚ ਕਵੇਟਾ ਗਲੈਡੀਏਟਰਸ ਟੀਮ ਵਿਚ ਹਨ, ਮਾਮਲਾ ਇੰਨਾ ਗਰਮ ਹੋ ਗਿਆ ਕਿ ਉਨ੍ਹਾਂ ਨੇ ਹਵਾਈ ਅੱਡੇ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਹੋਟਲ ਦੇ ਲਾਬੀ ਫਲੋਰ ਵਿਚ ਲੱਗੇ ਝੂਮਰ 'ਤੇ ਆਪਣਾ ਬੱਲਾ ਅਤੇ ਹੈਲਮੇਟ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜੇਮਸ ਉਦੋ ਪੀ. ਸੀ. ਬੀ. ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਨਿਕਲੇ ਸੀ। ਉਸ ਦੇ ਚਿਹਰੇ 'ਤੇ ਬਹੁਤ ਗੁੱਸਾ ਸੀ।

PunjabKesari

ਇਹ ਖ਼ਬਰ ਪੜ੍ਹੋ- NZ v RSA : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਤੇ 276 ਦੌੜਾਂ ਨਾਲ ਹਰਾਇਆ
ਜੇਮਸ ਫਾਕਨਰ ਨੇ ਇਸ ਤੋਂ ਬਾਅਦ ਟਵੀਟ ਕਰ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਅਤੇ ਲਿਖਿਆ- ਪੀ. ਸੀ. ਬੀ. ਨੇ ਉਸਦਾ ਅਪਮਾਨ ਕੀਤਾ। ਜੇਮਸ ਨੇ ਲਿਖਿਆ- ਮੈਂ ਪਾਕਿਸਤਾਨ ਕ੍ਰਿਕਟ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦਾ ਹਾਂ ਪਰ ਬਦਕਿਸਮਤੀ ਨਾਲ ਮੈਨੂੰ ਪਿਛਲੇ 2 ਮੈਚਾਂ ਤੋਂ ਹਟਣਾ ਪਿਆ। ਪਾਕਿਸਤਾਨ ਕ੍ਰਿਕਟ ਬੋਰਡ ਨੇ ਮੇਰੇ ਇਕਰਾਰਨਾਮੇ ਸਮਝੌਤੇ-ਭੁਗਤਾਨ ਦਾ ਸਨਮਾਨ ਨਹੀਂ ਕੀਤਾ, ਇਸ ਲਈ ਮੈਂ ਪੀ. ਐੱਸ. ਐੱਸ. ਛੱਡਣਾ ਪਿਆ। ਮੈਂ ਇੱਥੇ ਪੂਰੀ ਮਿਆਦ ਦੇ ਲਈ ਰਿਹਾ ਹਾਂ ਅਤੇ ਉਨ੍ਹਾਂ ਨੇ ਮੇਰੇ ਨਾਲ ਝੂਠ ਬੋਲਣਾ ਜਾਰੀ ਰੱਖਿਆ। ਇਹ ਛੱਡਣ ਵਿਚ ਬਹੁਤ ਦੁਖ ਹੁੰਦਾ ਹੈ ਕਿਉਂਕਿ ਮੈਂ ਪਾਕਿਸਤਾਨ ਵਿਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਵਾਪਸ ਲਿਆਉਣ ਵਿਚ ਮਦਦ ਕਰਨਾ ਚਾਹੁੰਦਾ ਸੀ ਕਿਉਂਕਿ ਬਹੁਤ ਸਾਰੀਆਂ ਨੌਜਵਾਨ ਪ੍ਰਤਿਭਾ ਹਨ ਅਤੇ ਪ੍ਰਸ਼ੰਸਕ ਸ਼ਾਨਦਾਰ ਹਨ ਪਰ ਪੀ. ਸੀ. ਬੀ. ਅਤੇ ਪੀ. ਐੱਸ. ਐੱਲ. ਪ੍ਰਬੰਧਨ ਤੋਂ ਮੈਨੂੰ ਜੋ ਇਲਾਜ ਮਿਲਿਆ ਹੈ ਉਹ ਅਪਮਾਨਜਨਕ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਮੇਰੇ ਸਥਿਤੀ ਨੂੰ ਸਮਝਦੇ ਹੋ।

ਇਹ ਖ਼ਬਰ ਪੜ੍ਹੋ- ਡੇਲਰੇ ਬੀਚ ਟੂਰਨਾਮੈਂਟ : ਕੈਮਰਨ ਨੋਰੀ ਸੈਮੀਫਾਈਨਲ 'ਚ, ਦਿਮਿਤ੍ਰੋਵ ਬਾਹਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News