ਇੰਗਲੈਂਡ ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ, 150 ਟੈਸਟ ਮੈਚ ਖੇਡ ਬਣਿਆ ਦੁਨੀਆ ਦਾ 9ਵਾਂ ਖਿਡਾਰੀ

12/26/2019 5:01:12 PM

ਸਪੋਰਟਸ ਡੈਸਕ— ਇੰਗਲੈਂਡ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਸੈਂਚੁਰੀਅਨ 'ਚ ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ 'ਚ 150 ਟੈਸਟ ਮੈਚ ਖੇਡਣ ਦਾ ਮਾਣ ਹਾਸਲ ਕੀਤਾ। ਇਸ ਦੇ ਨਾਲ ਹੀ ਉਹ ਇਹ ਕਾਰਨਾਮਾ ਕਰਨ ਵਾਲਾ ਦੁਨੀਆ ਦਾ ਪਹਿਲਾ ਗੇਂਦਬਾਜ਼ ਬਣ ਗਿਆ, ਜਦ ਕਿ ਉਹ 150 ਟੈਸਟ ਮੈਚ ਖੇਡਣ ਵਾਲਾ 9ਵਾਂ ਕ੍ਰਿਕਟਰ ਬਣਿਆ ਹੈ।PunjabKesari
ਟੈਸਟ ਕ੍ਰਿਕਟ 'ਚ ਹੁਣ ਤਕ 576 ਵਿਕਟਾਂ ਲੈਣ ਵਾਲੇ ਐਂਡਰਸਨ ਸਭ ਤੋਂ ਜ਼ਿਆਦਾ ਟੈਸਟ ਖੇਡਣ ਵਾਲਾ ਗੇਂਦਬਾਜ਼ਾਂ ਦੀ ਸੂਚੀ 'ਚ ਪਹਿਲਾਂ ਨੰਬਰ 'ਤੇ ਹੈ, ਜਦ ਕਿ ਸਾਰੇ ਕ੍ਰਿਕਟਰਸ ਦੀ ਲਿਸਟ 'ਚ ਉਹ 9ਵੇਂ ਸਥਾਨ 'ਤੇ ਹਨ। ਉਨ੍ਹਾਂ ਤੋਂ ਇਲਾਵਾ ਸਚਿਨ ਤੇਂਦੁਲਕਰ (200), ਰਿਕੀ ਪੋਂਟਿੰਗ ਅਤੇ ਸਟੀਵ ਵਾ (ਦੋਵੇਂ 168), ਜੈਕ ਕੈਲਿਸ (166), ਸ਼ਿਵ ਨਾਰਾਇਣ ਚੰਦਰਪਾਲ ਅਤੇ ਰਾਹੁਲ ਦ੍ਰਾਵਿਡ (ਦੋਵੇਂ 164), ਐਲਸਟਰ ਕੁੱਕ (161) ਅਤੇ ਐਲਨ ਬਾਰਡਰ (156) ਨੇ 150 ਜਾਂ ਇਸ ਤੋਂ ਜ਼ਿਆਦਾ ਟੈਸਟ ਮੈਚ ਖੇਡੇ ਹਨ।PunjabKesari 

ਸੱਟ ਤੋਂ ਉਭਰਣ ਤੋਂ ਬਾਅਦ ਵਾਪਸੀ ਕਰਨ ਵਾਲੇ ਐਂਡਰਸਨ ਦੱਖਣੀ ਅਫਰੀਕਾ ਖਿਲਾਫ ਵੀਰਵਾਰ ਨੂੰ ਸੇਂਚੂਰੀਅਨ 'ਚ ਆਪਣੇ 150ਵੇਂ ਟੈਸਟ ਮੈਚ 'ਚ ਖੇਡਣ ਲਈ ਉਤਰਿਆ ਅਤੇ ਉਸ ਨੇ ਪਹਿਲੀ ਗੇਂਦ 'ਤੇ ਹੀ ਡੀਨ ਐਲਗਰ ਨੂੰ ਆਊਟ ਕਰਕੇ ਸ਼ਾਨਦਾਰ ਸ਼ੁਰੂਆਤ ਵੀ ਕੀਤੀ। ਟੈਸਟ ਕ੍ਰਿਕਟ 'ਚ ਇਹ ਨੌਵਾਂ ਮੌਕਾ ਹੈ, ਜਦ ਕਿ ਸੀਰੀਜ਼ ਦੀ ਪਹਿਲੀ ਗੇਂਦ 'ਤੇ ਕੋਈ ਬੱਲੇਬਾਜ਼ ਪਵੇਲੀਅਨ ਪਰਤਿਆ। ਐਲਗਰ ਤੋਂ ਪਹਿਲਾਂ ਦੇ ਇੰਗਲੈਂਡ ਦੇ ਹਰਬਰਟ ਸਟਕਲਿਫ ਅਤੇ ਸਟੈਨ ਵਰਥਿੰਗਟਨ, ਦੱਖਣੀ ਅਫਰੀਕਾ ਦੇ ਜਿਮੀ ਕੁਕ, ਬੰਗਲਾਦੇਸ਼ ਦੇ ਹਨਾਨ ਸਰਕਾਰ, ਭਾਰਤ ਦੇ ਵਸੀਮ ਜਾਫਰ, ਨਿਊਜ਼ੀਲੈਂਡ ਦੇ ਟਿਮ ਮੈਕਿਨਟੋਸ਼ ਅਤੇ ਭਾਰਤ ਦੇ ਕੇ. ਐੱਲ ਰਾਹੁਲ ਸੀਰੀਜ਼ ਦੀ ਪਹਿਲੀ ਗੇਂਦ 'ਤੇ ਆਊਟ ਹੋ ਗਏ ਸਨ। ਹਨਾਨ ਸਰਕਾਰ ਦੋ ਵਾਰ ਸੀਰੀਜ਼ ਸ਼ੁਰੂ ਹੋਣ 'ਤੇ ਪਹਿਲੀ ਗੇਂਦ 'ਤੇ ਪਵੇਲੀਅਨ ਪਰਤ ਗਏ ਸਨ। ਦੋਵਾਂ ਮੌਕਿਆਂ 'ਤੇ ਵਿਰੋਧੀ ਵੈਸਟਇੰਡੀਜ਼ ਦੀ ਟੀਮ ਅਤੇ ਗੇਂਦਬਾਜ਼ ਪੇਡਰੋ ਕੋਲਿੰਸ ਸਨ।