ਹੇਲਗਾ ਦੇ ਚੱਕਰ ''ਚ ਕਰੀਅਰ-ਜ਼ਿੰਦਗੀ ਬਰਬਾਦ ਕਰ ਚੁੱਕਾ ਜੇਮਸ ਪਰਤਿਆ ਪਟੜੀ ''ਤੇ

Saturday, Dec 15, 2018 - 04:56 AM (IST)

ਹੇਲਗਾ ਦੇ ਚੱਕਰ ''ਚ ਕਰੀਅਰ-ਜ਼ਿੰਦਗੀ ਬਰਬਾਦ ਕਰ ਚੁੱਕਾ ਜੇਮਸ ਪਰਤਿਆ ਪਟੜੀ ''ਤੇ

ਜਲੰਧਰ- ਕੋਲੰਬੀਆ ਦੇ ਫੁੱਟਬਾਲਰ ਜੇਮਸ ਰੋਡ੍ਰਿਗਜ ਨੂੰ ਮਾਡਲ ਹੇਲਗਾ ਲਵਕਾਟੀ ਨਾਲ ਯਾਰੀ ਲਾਉਣੀ ਬੜੀ ਮਹਿੰਗੀ ਪਈ ਸੀ। ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਫੋਟੋਜ਼ ਪਾਉਣ ਲਈ ਮਸ਼ਹੂਰ ਹੇਲਗਾ ਨੂੰ ਜੇਮਸ 3 ਸਾਲ ਪਹਿਲਾਂ ਮਿਲਿਆ ਸੀ। ਹੇਲਗਾ ਰੋਨਾਲਡੋ ਦੀ ਇਕ ਪਾਰਟੀ 'ਚ ਆਈ ਸੀ, ਜਿਥੇ ਰੋਨਾਲਡੋ ਨੇ ਉਸ ਦੀ ਜੇਮਸ ਨਾਲ ਜਾਣ-ਪਛਾਣ ਕਰਵਾ ਦਿੱਤੀ।  ਦੱਸਿਆ ਜਾਂਦਾ ਹੈ ਕਿ ਹੇਲਗਾ ਕਾਰਨ ਹੀ ਜੇਮਸ ਦੀ ਸ਼ਾਦੀਸ਼ੁਦਾ ਜ਼ਿੰਦਗੀ 'ਚ ਤਣਾਅ ਆ ਗਿਆ। ਹੇਲਗਾ ਕਾਰਨ ਹੀ ਜੇਮਸ ਦੀ ਪਤਨੀ ਡੇਨੀਅਲ ਨਾਲ ਝਗੜਾ ਹੋ ਗਿਆ। 

PunjabKesariPunjabKesariPunjabKesari
ਜਿਸ ਤੋਂ ਬਾਅਦ ਉਸ ਨੂੰ ਤਲਾਕ ਦੇਣਾ ਪਿਆ ਸੀ ਪਰ ਹੁਣ ਜੇਮਸ ਬੀਤੀਆਂ ਗੱਲਾਂ ਨੂੰ ਭੁਲਾ ਕੇ ਨਵੀਂ ਸ਼ੁਰੂਆਤ ਕਰ ਚੁੱਕਾ ਹੈ। ਦੱਸਿਆ ਜਾਂਦਾ ਹੈ ਕਿ ਲੰਮੇ ਸਮੇਂ ਤੋਂ ਜੇਮਸ ਨੂੰ ਹੇਲਗਾ ਦੇ ਨਾਲ ਨਹੀਂ ਵੇਖਿਆ ਗਿਆ, ਜਿਸ ਕਾਰਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਮਸ ਹੁਣ ਖੁਦ ਨੂੰ ਸੁਧਾਰਨ 'ਚ ਲੱਗਾ ਹੋਇਆ ਹੈ। ਜੇਮਸ ਨੇ ਆਪਣੇ ਇੰਸਟਾਗ੍ਰਾਮ 'ਤੇ ਕਈ ਫੋਟੋਜ਼ ਪਾਈਆਂ ਹਨ, ਜਿਨ੍ਹਾਂ 'ਚ ਉਹ ਆਪਣੀ ਧੀ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। 

PunjabKesari
ਦੱਸ ਦੇਈਏ ਕਿ ਹੇਲਗਾ ਕਾਰਨ ਜੇਮਸ ਨੂੰ ਫੀਫਾ ਵਿਸ਼ਵ ਕੱਪ 'ਚ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਦਰਅਸਲ, ਵਿਸ਼ਵ ਕੱਪ ਦੌਰਾਨ ਹੇਲਗਾ ਆਪਣੀਆਂ ਹੌਟ ਅਦਾਵਾਂ ਕਾਰਨ ਚਰਚਾ 'ਚ ਸੀ। ਉਧਰ, ਜੇਮਸ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਤਾਂ ਇਸ ਲਈ ਉਸ ਨੂੰ ਹੇਲਗਾ ਕਾਰਨ ਬਹੁਤ ਕੋਸਿਆ ਗਿਆ। ਹਾਲਾਂਕਿ ਹੇਲਗਾ ਅਜੇ ਵੀ ਜੇਮਸ ਦਾ ਕਰੀਅਰ ਅਤੇ ਜ਼ਿੰਦਗੀ ਬਰਬਾਦ ਕਰਨ ਲਈ ਖੁਦ ਨੂੰ ਕਾਰਨ ਨਹੀਂ ਮੰਨਦੀ। ਇੰਸਟਾਗ੍ਰਾਮ 'ਤੇ 4 ਮਿਲੀਅਨ ਫਾਲੋਅਰਜ਼ ਨੂੰ ਐਂਟਰਟੇਨ ਕਰਨ ਵਾਲੀ ਹੇਲਗਾ ਨੇ ਕਿਹਾ, ''ਉਹ ਉਹੀ ਕਰਦੀ ਹੈ, ਜੋ ਚੰਗਾ ਲੱਗਦਾ ਹੈ। ਉਸ ਨੇ ਕਦੇ ਨਹੀਂ ਚਾਹਿਆ ਕਿ ਜੇਮਸ ਦਾ ਘਰ ਟੁੱਟੇ। ਅਸੀਂ ਸ਼ੁਰੂ ਤੋਂ ਚੰਗੇ ਦੋਸਤ ਸੀ। ਅੱਗੇ ਵੀ ਰਹਾਂਗੇ ਪਰ ਬੀਤੇ ਸਮੇਂ 'ਚ ਜੋ ਕੁਝ ਵੀ ਹੋਇਆ, ਉਸ 'ਤੇ ਅਫਸੋਸ ਹੀ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਹੇਲਗਾ ਦਾ ਮਾਡਲਿੰਗ ਜਗਤ 'ਚ ਬੜਾ ਨਾਂ ਹੈ। ਕਈ ਲਿੰਗਰੀ ਤੇ ਬਿਕਨੀ ਬ੍ਰਾਂਡਜ਼ ਨਾਲ ਉਹ ਕੰਮ ਕਰ ਚੁੱਕੀ ਹੈ।

PunjabKesariPunjabKesariPunjabKesariPunjabKesari


Related News