ਜਲੰਧਰ ਦੇ ਹੰਸਰਾਜ ਸਟੇਡੀਅਮ ''ਚ ਬਣੇਗਾ ਯੋਗਾ ਅਤੇ ਐਰੋਬਿਕਸ ਸੈਂਟਰ

09/27/2020 10:27:30 AM

ਜਲੰਧਰ (ਵਾਰਤਾ) : ਪੰਜਾਬ ਵਿਚ ਸਥਿਤ ਰਾਇਜਾਦਾ ਹੰਸਰਾਜ ਸਟੇਡੀਅਮ ਵਿਚ ਯੋਗਾ ਅਤੇ ਐਰੋਬਿਕਸ ਸੈਂਟਰ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਲਈ ਰਾਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ 5 ਲੱਖ ਰੂਪਏ ਦਾ ਯੋਗਦਾਨ ਦਿੱਤਾ ਹੈ। ਜਲੰਧਰ ਜ਼ਿਲ੍ਹਾ ਬੈਡਮਿੰਟਨ ਸੰਘ ਦੀ ਅੰਤਰਿਮ ਕਮੇਟੀ ਦੇ ਮੈਂਬਰ ਅਤੇ ਸਾਬਕਾ ਰਾਸ਼ਟਰੀ ਬੈਡਮਿੰਟਨ ਖਿਡਾਰੀ ਰਿਤਿਨ ਖੰਨਾ ਨੇ ਸ਼ਨੀਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਇਸ ਮੌਕੇ 'ਤੇ ਸਿੰਘ ਦਾ ਧੰਨਵਾਦ ਕਰਣ ਦੇ ਨਾਲ ਉਨ੍ਹਾਂ ਨੂੰ ਪਿਛਲੇ 1 ਸਾਲ ਵਿਚ ਕਮੇਟੀ ਵੱਲੋਂ ਕੀਤੇ ਗਏ ਕੰਮਾਂ ਦੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੰਸਰਾਜ ਸਟੇਡੀਅਮ ਵਿਚ ਖਿਡਾਰੀਆਂ ਦੀ ਸਹੂਲਤ ਲਈ 5 ਨਵੇਂ ਸਿੰਥੈਟਿਕ ਕੋਰਟ ਅਤੇ ਨਵੇਂ ਜਿੰਮ ਬਣਾਏ ਗਏ ਹਨ। ਇਨ੍ਹਾਂ ਦੇ ਇਲਾਵਾ ਸਟੇਡੀਅਮ ਵਿਚ ਓਲੰਪੀਅਨ ਦੀਪਾਂਕਰ ਭੱਟਾਚਾਰਿਆ ਅਕਾਦਮੀ ਵੀ ਖੋਲ੍ਹੀ ਗਈ ਹੈ ਤਾਂ ਕਿ ਖਿਡਾਰੀ ਖੁਦ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰ ਸਕਣ। ਉਨ੍ਹਾਂ ਦੱਸਿਆ ਕਿ ਰਾਇਜਾਦਾ ਹੰਸਰਾਜ ਸਟੇਡੀਅਮ ਦੇਸ਼ ਦਾ ਪਹਿਲਾ ਅਜਿਹਾ ਸਟੇਡੀਅਮ ਹੈ, ਜਿਸ ਨੂੰ ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਜ਼ਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਖੋਲ੍ਹਿਆ ਗਿਆ ਸੀ ਅਤੇ ਇਸ ਦੇ ਲਈ ਅੰਤਰਰਾਸ਼ਟਰੀ ਪੱਧਰ ਦੇ ਬੈਡਮਿੰਟਨ ਖਿਡਾਰੀਆਂ ਨੇ ਵੀ ਜ਼ਿਲ੍ਹਾ ਬੈਡਮਿੰਟਨ ਸੰਘ ਦੀ ਸ਼ਲਾਘਾ ਕੀਤੀ ਸੀ। ਵਿਧਾਨ ਸਭਾ ਸਪੀਕਰ ਨੇ ਕਮੇਟੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਵਿਚ ਜਿੱਥੇ ਬਚਾਅ ਜ਼ਰੂਰੀ ਹੈ, ਉਥੇ ਹੀ ਖੁਦ ਨੂੰ ਤੰਦਰੂਸਤ ਰੱਖਣ ਲਈ ਖੇਡ ਗਤੀਵਿਧੀਆਂ ਦਾ ਮਹੱਤਵਪੂਰਣ ਯੋਗਦਾਨ ਹੈ। ਉਨ੍ਹਾਂ ਕਮੇਟੀ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਉਹ ਜਲੰਧਰ ਆਉਣਗੇ ਤਾਂ ਇਸ ਸਟੇਡੀਅਮ ਦਾ ਜ਼ਰੂਰ ਦੌਰਾ ਕਰਣਗੇ ਅਤੇ ਭਵਿੱਖ ਵਿਚ ਵੀ ਰਾਜ ਸਰਕਾਰ ਤੋਂ ਜ਼ਿਲ੍ਹਾ ਬੈਡਮਿੰਟਨ ਸੰਘ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।


cherry

Content Editor

Related News