ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ 'ਚ ਹਰਭਜਨ ਸਿੰਘ, ਕੀਤਾ ਇਹ ਟਵੀਟ

Thursday, Jul 23, 2020 - 01:30 PM (IST)

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ 'ਚ ਹਰਭਜਨ ਸਿੰਘ, ਕੀਤਾ ਇਹ ਟਵੀਟ

ਜਲੰਧਰ : ਦੇਸ਼ ਭਰ 'ਚ ਕੋਰੋਨਾ ਲਾਗ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਜਾ ਰਹੇ ਹਨ। ਇਸ ਨੂੰ ਲੈ ਕੇ ਹਰ ਕੋਈ ਚਿੰਤਾ 'ਚ ਦਿਖਾਈ ਦੇ ਰਿਹਾ ਹੈ। ਕੋਰੋਨਾ ਲਾਗ ਨੇ ਪਿਛਲੇ 24 ਘੰਟਿਆਂ 'ਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵਿਗੜ ਰਹੇ ਹਾਲਾਤ 'ਤੇ ਭਾਰਤੀ ਸਪਿਨਰ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀ ਇੱਕ ਦਿਨ ਵਿੱਚ ਇੱਕ ਲੱਖ ਕੇਸ ਵੀ ਸਾਹਮਣੇ ਆ ਸਕਦੇ ਹਨ, ਪਰ ਕਿਸੇ ਨੂੰ ਵੀ ਇਸ ਦੀ ਚਿੰਤਾ ਨਹੀਂ। ਕੋਰੋਨਾ ਕਾਰਨ ਵਿਗੜ ਰਹੀ ਸਥਿਤੀ ਬਾਰੇ ਹਰਭਜਨ ਸਿੰਘ ਨੇ ਟਵੀਟ ਕਰਕੇ ਗੁੱਸੇ ਦੇ ਨਾਲ ਚਿੰਤਾ ਵੀ ਜ਼ਾਹਰ ਕੀਤੀ ਹੈ।

ਇਹ ਵੀ ਪੜ੍ਹੋਂ :ਗਲੀ 'ਚ ਜਾ ਰਹੀ ਕੁੜੀ ਨਾਲ ਹੈਵਾਨੀਅਤ, ਕੀਤਾ ਸਮੂਹਿਕ ਜਬਰ-ਜ਼ਿਨਾਹ

PunjabKesariਇਥੇ ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਵੱਧ ਰਹੀ ਹੈ। ਕੋਰੋਨਾ ਵਾਇਰਸ ਨੇ ਹੁਣ ਤੱਕ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਰਿਕਾਰਡ 45,720 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 12.38 ਲੱਖ ਤੱਕ ਪੁੱਜ ਗਈ ਹੈ ਅਤੇ ਮੌਤਾਂ ਦਾ ਅੰਕੜਾ 29 ਹਜ਼ਾਰ ਨੂੰ ਪਾਰ ਕਰ ਗਿਆ ਹੈ। ਪਹਿਲੀ ਵਾਰ ਇਕ ਦਿਨ 'ਚ 1,129 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮੌਤਾਂ ਦਾ ਅੰਕੜਾ 29,861 ਤੱਕ ਪਹੁੰਚ ਗਿਆ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪੀੜਤ ਮਰੀਜ਼ਾਂ ਦੀ ਗਿਣਤੀ 12,38,635 ਤੱਕ ਪੁੱਜ ਗਈ ਹੈ। ਇਸ ਦਰਮਿਆਨ ਚੰਗੀ ਖ਼ਬਰ ਇਹ ਹੈ ਕਿ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ। ਪਹਿਲੀ ਵਾਰ ਇਕ ਦਿਨ 'ਚ 29,557 ਲੋਕ ਸਿਹਤਯਾਬ ਹੋਏ ਹਨ। ਹੁਣ ਤੱਕ 7,82,606 ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਦੇਸ਼ 'ਚ ਅਜੇ ਵੀ 4,26,167 ਸਰਗਰਮ ਮਾਮਲੇ ਹਨ।

ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਦਲਿਤ ਵਿਅਕਤੀ ਨੂੰ ਬੰਧਕ ਬਣਾ ਦਿੱਤੇ ਤਸੀਹੇ, ਪਿਲਾਇਆ ਪਿਸ਼ਾਬ (ਵੀਡੀਓ)


author

Baljeet Kaur

Content Editor

Related News