ਏਸ਼ੀਆ ਕੱਪ ਲਈ ਪਾਕਿਸਤਾਨ ਦੌਰੇ ਦੀਆਂ ਖ਼ਬਰਾਂ ਦਾ ਜੈ ਸ਼ਾਹ ਨੇ ਕੀਤਾ ਖੰਡਨ

07/12/2023 12:01:13 PM

ਨਵੀਂ ਦਿੱਲੀ- ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਬੁੱਧਵਾਰ ਨੂੰ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਕਿ ਜਿਸ 'ਚ ਕਿਹਾ ਗਿਆ ਸੀ ਕਿ ਉਹ ਏਸ਼ੀਆ ਕੱਪ 2023 ਲਈ ਪਾਕਿਸਤਾਨ ਦਾ ਦੌਰਾ ਕਰਨਗੇ। ਉਨ੍ਹਾਂ ਨੇ ਕਿਹਾ, 'ਮੈਂ ਕਿਸੇ ਗੱਲ 'ਤੇ ਸਹਿਮਤ ਨਹੀਂ ਹਾਂ। ਇਹ ਸਿਰਫ਼ ਗਲਤ ਸੰਚਾਰ ਹੈ। ਸੰਭਵ ਤੌਰ 'ਤੇ ਜਾਣਬੁੱਝ ਕੇ ਜਾਂ ਸ਼ਰਾਰਤੀ ਤੱਤਾਂ ਦੁਆਰਾ ਕੀਤਾ ਗਿਆ। ਇੱਕ ਖ਼ਬਰ 'ਚ ਜੈ ਸ਼ਾਹ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਮੈਂ ਕੋਈ ਦੌਰਾ ਨਹੀਂ ਕਰਾਂਗਾ।"

ਇਹ ਵੀ ਪੜ੍ਹੋIND vs WI Test : ਪਿਛਲੇ 21 ਸਾਲਾਂ ਤੋਂ ਨਹੀਂ ਹਾਰਿਆ ਭਾਰਤ, ਦੇਖੋ 'ਹੈੱਡ-ਟੂ-ਹੈੱਡ' ਰਿਕਾਰਡ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬੀਸੀਸੀਆਈ ਦੇ ਸਕੱਤਰ ਸ਼ਾਹ ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਮੁਖੀ ਜ਼ਕਾ ਅਸ਼ਰਫ ਨੇ ਚੱਲ ਰਹੇ ਪ੍ਰੋਗਰਾਮ ਦੇ ਦੌਰਾਨ ਮੁਲਾਕਾਤ ਕੀਤੀ। ਡਰਬਨ 'ਚ ਆਈਸੀਸੀ ਦੀ ਮੁਲਾਕਾਤ ਹੋਈ ਜਿੱਥੇ ਦੋਵਾਂ ਨੇ ਏਸ਼ੀਆ ਕੱਪ ਅਤੇ 50 ਓਵਰਾਂ ਦੇ ਵਿਸ਼ਵ ਕੱਪ ਬਾਰੇ ਚਰਚਾ ਕੀਤੀ ਮੀਡੀਆ 'ਚ ਦੱਸਿਆ ਜਾ ਰਿਹਾ ਹੈ ਕਿ ਸ਼ਾਹ ਨੇ ਏਸ਼ੀਆ ਕੱਪ ਲਈ ਗੁਆਂਢੀ ਦੇਸ਼ ਦੌਰੇ ਲਈ ਅਸ਼ਰਫ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਹਾਲਾਂਕਿ ਆਈਪੀਐੱਲ ਦੇ ਚੇਅਰਮੈਨ ਅਤੇ ਆਈਸੀਸੀ 'ਚ ਬੀਸੀਸੀਆਈ ਦੇ ਸੀਈਸੀ ਪ੍ਰਤੀਨਿਧੀ ਅਰੁਣ ਧੂਮਲ ਨੇ ਵੀ ਅਜਿਹੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ।

ਇਹ ਵੀ ਪੜ੍ਹੋ-ਵਰਲਡ ਕੱਪ 2023 ਮੈਚਾਂ ਦੀਆਂ ਟਿਕਟ ਕੀਮਤਾਂ ਦਾ ਐਲਾਨ, ਜਾਣੋ ਕਿੰਨੇ ਰੁਪਏ 'ਚ ਹੋਵੇਗੀ ਸ਼ੁਰੂਆਤ
ਧੂਮਲ ਨੇ ਕਿਹਾ, 'ਜੋ ਵੀ ਖ਼ਬਰਾਂ ਹਨ, ਉਹ ਪੂਰੀ ਤਰ੍ਹਾਂ ਝੂਠੀਆਂ ਹਨ।' ਇਸ ਦੌਰਾਨ ਏਸ਼ੀਆ ਕੱਪ ਟੂਰਨਾਮੈਂਟ ਦਾ 'ਹਾਈਬ੍ਰਿਡ ਪ੍ਰਬੰਧ' ਜਾਰੀ ਰਹੇਗਾ ਜਿੱਥੇ ਪਾਕਿਸਤਾਨ ਚਾਰ ਮੈਚਾਂ ਦੀ ਮੇਜ਼ਬਾਨੀ ਕਰੇਗਾ ਜਦਕਿ ਸ੍ਰੀਲੰਕਾ ਸਾਰੇ ਨਾਕਆਊਟ ਅਤੇ ਫਾਈਨਲ ਸਮੇਤ ਨੌਂ ਮੈਚਾਂ ਦੀ ਮੇਜ਼ਬਾਨੀ ਕਰੇਗਾ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News