ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਬਣੇ ਏਸ਼ੀਆਈ ਕ੍ਰਿਕਟ ਪਰਿਸ਼ਦ ਦੇ ਪ੍ਰਧਾਨ

Sunday, Jan 31, 2021 - 03:23 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਨੂੰ ਸ਼ਨੀਵਾਰ ਨੂੰ ਸਰਬਸੰਮਤੀ ਨਾਲ ਏਸ਼ੀਆਈ ਕ੍ਰਿਕਟ ਪਰਿਸ਼ਦ (ਏ. ਸੀ. ਸੀ.) ਦਾ ਪ੍ਰਧਾਨ ਚੁਣਿਆ ਗਿਆ। ਏ. ਸੀ. ਸੀ. ਦੀ ਸਲਾਨਾ ਆਮ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ। ਸ਼ਾਹ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਪ੍ਰਮੁੱਖ ਨਜਮੁਲ ਹਸਨ ਪਾਪੋਨ ਦੀ ਜਗ੍ਹਾ ਲੈਣਗੇ। ਸ਼ਾਹ ਨੇ ਏ. ਜੀ. ਐੱਮ. ’ਚ ਕਿਹਾ, ‘‘ਖੇਤਰ ’ਚ ਖੇਡ ਦੇ ਸੰਗਠਨ, ਵਿਕਾਸ ਤੇ ਇਸ ਨੂੰ ਉਤਸ਼ਾਹਤ ਕਰਨ ਲਈ ਗਠਤ ਏ. ਸੀ. ਸੀ. ਦੇ ਰੁਤਬੇ ’ਚ ਹੌਲੀ-ਹੌਲੀ ਵਾਧਾ ਹੋਇਆ ਹੈ।’’
ਇਹ ਵੀ ਪੜ੍ਹੋ : ਯੁਵਰਾਜ ਸਿੰਘ ਨੇ ਪ੍ਰੀਤੀ ਜ਼ਿੰਟਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ਇਹ ਡਿੰਪਲ ਇਸੇ ਤਰ੍ਹਾਂ ਬਣਾਈ ਰੱਖਣਾ

ਉਨ੍ਹਾਂ ਕਿਹਾ, ‘‘ਏ. ਸੀ. ਸੀ. ਕ੍ਰਿਕਟ ਖੇਡਣ ਵਾਲੇ ਸਭ ਤੋਂ ਵੱਡੇ ਦੇਸ਼ਾਂ ਵਿਚਾਲੇ ਸਾਫ ਪ੍ਰਤੀਯੋਗਿਤਾ ਜਾਰੀ ਰਹੇਗੀ ਜਦਕਿ ਇਸ ਨੂੰ ਛੋਟੇ ਖੇਤਰਾਂ ’ਚ ਵੀ ਲਿਜਾਇਆ ਜਾਵੇਗਾ। ਸਾਨੂੰ ਇਸ ਲਈ ਵਚਨਬੱਧ ਰਹਿਣਾ ਚਾਹੀਦਾ ਹੈ ਤੇ ਯਕੀਨੀ ਕਰਨਾ ਚਾਹੀਦਾ ਕਿ ਖੇਤਰ ’ਚ ਆਲਰਾਊਂਡ ਪ੍ਰੋਗਰੈਸ ਹੋਵੇ।’’ ਸ਼ਾਹ ਨੇ ਕਿਹਾ ਕਿ ਇਸ ਸਮੇਂ ਦੁਨੀਆ ਭਰ ਦੇ ਕ੍ਰਿਕਟ ਬੋਰਡ ਦੇ ਸਾਹਮਣੇ ਮਹਿਲਾ ਤੇ ਉਮਰ ਵਰਗ ਦੇ ਟੂਰਨਾਮੈਂਟਾਂ ਨੂੰ ਬਹਾਲ ਕਰਨ ਦੀ ਚੁਣੌਤੀ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਏ. ਜੀ. ਐੱਮ. ਦਾ ਆਯੋਜਨ ਆਨਲਾਈਨ ਕੀਤਾ ਗਿਆ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਚਾਰ ਦਿਨ ਪਹਿਲਾਂ ਹੋਈ ਸੀ ਦਿਲ ਦੀ ਸਰਜਰੀ

ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ, ਉਪ ਪ੍ਰਧਾਨ ਰਾਜੀਵ ਸ਼ੁਕਲਾ ਤੇ ਖਜ਼ਾਨਚੀ ਅਰੁਣ ਧੂਮਲ ਨੇ ਸ਼ਾਹ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ। ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਬਿਆਨ ’ਚ ਕਿਹਾ, ‘‘ਅਸੀਂ ਇਕੱਠਿਆਂ ਮਿਲ ਕੇ ਕੰਮ ਕੀਤਾ ਹੈ ਤੇ ਮੈਨੂੰ ਕ੍ਰਿਕਟ ਦੇ ਖੇਡ ਦੇ ਵਿਕਾਸ ਲਈ ਉਨ੍ਹਾਂ ਦੀਆਂ ਯੋਜਨਾਵਾਂ ਤੇ ਦ੍ਰਿਸ਼ਟੀਕੋਣ ਦੀ ਜਾਣਕਾਰੀ ਹੈ।’’ ਉਨ੍ਹਾਂ ਕਿਹਾ, ‘‘ਮੈਨੂੰ ਨਿੱਜੀ ਤੌਰ ’ਤੇ ਉਨ੍ਹਾਂ ਦੇ ਜਨੂੰਨ ਦਾ ਤਜ਼ਰਬਾ ਹੈ ਜਿਸ ਦੇ ਨਾਲ ਉਨ੍ਹਾਂ ਨੇ ਚੰਡੀਗੜ੍ਹ, ਉੱਤਰਾਖੰਡ ਤੇ ਨਾਰਥਈਸਟ ਸੂਬਿਆਂ ’ਚ ਕ੍ਰਿਕਟ  ਬੁਨਿਆਦੀ ਢਾਂਚੇ ਦੀ ਸਥਾਪਨਾ ਲਈ ਕੰਮ ਕੀਤਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News