ਸਾਊਦੀ ਅਰਬ ਚੈਂਪੀਅਨਸ਼ਿਪ ਵਿੱਚ ਤੀਜੇ ਸਥਾਨ ’ਤੇ ਰਿਹਾ ਜਹਾਨ ਦਾਰੂਵਾਲਾ
Sunday, Mar 19, 2023 - 08:54 PM (IST)

ਜੇਦਾ : ਭਾਰਤੀ ਡਰਾਈਵਰ ਜਹਾਨ ਦਾਰੂਵਾਲਾ ਇੱਥੇ ਸਾਊਦੀ ਅਰਬ ਚੈਂਪੀਅਨਸ਼ਿਪ ਦੌਰ ਦੀ ਸਪ੍ਰਿੰਟ ਦੌੜ ਵਿੱਚ ਤੀਜੇ ਸਥਾਨ ’ਤੇ ਰਿਹਾ। ਫਾਰਮੂਲਾ ਟੂ ਵਿਚ ਇਹ 16ਵੀਂ ਵਾਰ ਸੀ ਜਦੋਂ ਉਸ ਨੇ ਪੋਡੀਅਮ 'ਤੇ ਜਗ੍ਹ ਬਣਾਈ ਸੀ। 24 ਸਾਲਾ ਐਮਪੀ ਮੋਟਰਸਪੋਰਟ ਡਰਾਈਵਰ ਨੇ 5ਵੇਂ ਸਥਾਨ ਤੋਂ ਸ਼ੁਰੂਆਤ ਕੀਤੀ ਅਤੇ ਮੌਜੂਦਾ ਚੈਂਪੀਅਨ ਅਯੁਮੂ ਇਵਾਸਾ ਨੂੰ ਅੰਤ ਤੱਕ ਚੁਣੌਤੀ ਦਿੱਤੀ।
ਉਸ ਨੇ ਲੀਡ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਪਰ 3 ਲੈਪਸ ਪਹਿਲਾਂ ਇਵਾਸਾ ਤੋਂ ਪਿਛੜ ਗਏ। ਜੇਹਾਨ ਨੇ ਸ਼ਨੀਵਾਰ ਦੀ ਦੌੜ ਇਵਾਸਾ ਤੋਂ ਸਿਰਫ਼ ਇੱਕ ਸਕਿੰਟ ਪਿੱਛੇ ਅਤੇ ਉਪ ਜੇਤੂ ਵਿਕਟਰ ਮਾਰਟਿਨਜ਼ ਤੋਂ ਅੱਧਾ ਸਕਿੰਟ ਪਿੱਛੇ ਰਹੇ। ਇਸ ਸੀਜ਼ਨ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਜਹਾਨ ਨੇ ਇੱਕ ਪੋਡੀਅਮ (ਸਿਖਰਲੇ 3 ਵਿੱਚ ਜਗ੍ਹਾ ਬਣਾਉਣਾ) ਸਥਾਨ ਹਾਸਲ ਕੀਤਾ ਹੈ।