ਘਰਵਾਲਿਆਂ ਦੀ ਮਨਜ਼ੂਰੀ ਨਾਲ ਅਜੇ ਜਡੇਜਾ ਤੇ ਅਦਿੱਤੀ ਨੇ ਕੀਤਾ ਸੀ ਵਿਆਹ

03/09/2018 3:04:09 AM

ਜਲੰਧਰ—ਕਿਸੇ ਸਮੇਂ ਟੀਮ ਇੰਡੀਆ ਦੇ ਸਭ ਤੋਂ ਪ੍ਰਸਿੱਧ ਕ੍ਰਿਕਟਰਾਂ ਵਿਚੋਂ ਇਕ ਰਹੇ ਅਜੇ ਜਡੇਜਾ ਨੇ ਜਿਸ ਅਦਿੱਤੀ ਜੇਤਲੀ ਨਾਲ ਵਿਆਹ ਕੀਤਾ ਸੀ, ਉਹ ਦੇਸ਼ ਲਈ ਇਕ ਵੱਡੇ ਰਾਜਨੀਤਕ ਪਰਿਵਾਰ ਨਾਲ ਸਬੰਧ ਰੱਖਦੀ ਹੈ। ਅਦਿੱਤੀ ਦੀ ਮਾਂ ਜਯਾ ਜੇਤਲੀ ਸਮਤਾ ਪਾਰਟੀ ਦੀ ਪ੍ਰਧਾਨ ਸੀ। ਉਥੇ ਹੀ ਜਡੇਜਾ ਵੀ ਨਵਨਗਰ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦਾ ਹੈ, ਜਿਹੜਾ ਕ੍ਰਿਕਟ ਵਿਚ ਆਪਣੇ ਯੋਗਦਾਨ ਲਈ ਕਾਫੀ ਚਰਚਿਤ ਹੈ। ਇਸ ਕਾਰਨ ਪਾਰਟੀਆਂ ਵਿਚ ਅਦਿੱਤੀ ਤੇ ਅਜੇ ਮਿਲੇ।
ਅਜੇ ਉਸ ਸਮੇਂ ਭਾਰਤੀ ਕ੍ਰਿਕਟ ਦਾ ਸਟਾਰ ਖਿਡਾਰੀ ਸੀ, ਅਜਿਹੇ ਵਿਚ ਪੇਸ਼ੇ ਤੋਂ ਬੈਲੇ ਡਾਂਸਰ ਅਦਿੱਤੀ ਵੀ ਉਸ ਤੋਂ ਕਾਫੀ ਪ੍ਰਭਾਵਿਤ ਸੀ। ਘਰਵਾਲਿਆਂ ਦੀ ਮਨਜ਼ੂਰੀ ਨਾਲ ਦੋਵਾਂ ਨੇ ਵਿਆਹ ਕਰ ਲਿਆ।  ਉਨ੍ਹਾਂ ਦੇ ਵਿਆਹ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ, ਜਾਰਜ ਫਰਨਾਂਡੀਜ਼, ਯਸ਼ਵੰਤ ਸਿਨ੍ਹਾ, ਫਾਰੁਖ ਅਬਦੁੱਲਾ, ਰਾਮ ਵਿਲਾਸ ਪਾਸਵਾਨ ਤੇ ਅਰੁਣ ਜੇਤਲੀ ਵਰਗੇ ਨੇਤੇ ਆਏ ਸਨ। ਦੋਵਾਂ ਦੇ ਹੁਣ 2 ਬੱਚੇ ਅਯਾਮਾਨ ਤੇ ਅਮੀਰਾ ਹਨ।


Related News