12 ਸਾਲਾ ਕੁੜੀ ਦਾ ਵਿਆਹ ਬਜ਼ੁਰਗ ਨਾਲ ਕਰਵਾਉਣ ਦੀ ਕੋਸ਼ਿਸ਼, ਪਿਓ ਨੇ 5 ਲੱਖ ''ਚ ਵੇਚੀ ਧੀ
Sunday, Jun 16, 2024 - 05:58 PM (IST)
ਖੈਬਰ ਪਖਤੂਨਖਵਾ- ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਇਕ ਪਿਤਾ ਨੇ ਆਪਣੀ 12 ਸਾਲਾ ਧੀ ਦਾ ਵਿਆਹ 72 ਸਾਲ ਦੇ ਬਜ਼ੁਰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਪਾਕਿਸਤਾਨੀ ਮੀਡੀਆ ਨਿਊਜ਼ ਅਨੁਸਾਰ, ਪੁਲਸ ਨੇ ਸਮੇਂ ਸਿਰ ਉਸ ਦੇ ਘਰ ਪਹੁੰਚ ਕੇ ਨਿਕਾਹ ਨੂੰ ਰੋਕ ਦਿੱਤਾ ਅਤੇ ਲਾੜੇ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਕੁੜੀ ਦੇ ਪਿਤਾ ਆਲਮ ਸਈਅਦ ਨੇ 5 ਲੱਖ ਪਾਕਿਸਤਾਨੀ ਰੁਪਏ ਲਈ ਆਪਣੀ ਧੀ ਨੂੰ 72 ਸਾਲ ਦੇ ਹਬੀਬ ਖਾਨ ਨੂੰ ਵੇਚ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦਾ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਕੁੜੀ ਦੇ ਘਰ ਪਹੁੰਚੀ। ਉਨ੍ਹਾਂ ਨੇ ਲਾੜੇ ਹਬੀਬ ਅਤੇ ਨਿਕਾਹ ਖਵਾਨ (ਵਿਆਹ ਕਰਵਾਉਣ ਵਾਲਾ ਵਿਅਕਤੀ) ਨੂੰ ਗ੍ਰਿਫ਼ਤਰ ਕਰ ਲਿਆ। ਹਾਲਾਂਕਿ ਕੁੜੀ ਦਾ ਪਿਤਾ ਉੱਥੋਂ ਫਰਾਰ ਹੋ ਗਿਆ।
ਪੁਲਸ ਨੇ ਚਾਈਲਡ ਮੈਰਿਜ ਐਕਟ ਦੇ ਅਧੀਨ ਗ੍ਰਿਫ਼ਤਾਰ ਹੋਏ ਦੋਸ਼ੀਆਂ ਅਤੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕੁੜੀ ਦੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਕਿਸਤਾਨ 'ਚ ਨਾਬਾਲਗ ਕੁੜੀਆਂ ਦੇ ਵਿਆਹ ਖ਼ਿਲਾਫ਼ ਕਾਨੂੰਨ ਹੋਣ ਦੇ ਬਾਵਜੂਦ ਦੇਸ਼ 'ਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। 6 ਮਈ ਨੂੰ ਸਵਾਤ ਸ਼ਹਿਰ 'ਚ ਇਕ ਪਿਤਾ ਨੇ ਆਪਣੀ 13 ਸਾਲਾ ਧੀ ਦਾ ਵਿਆਹ 70 ਸਾਲ ਦੇ ਬਜ਼ੁਰਗ ਨਾਲ ਕਰ ਦਿੱਤਾ ਸੀ। ਹਾਲਾਂਕਿ ਬਾਅਦ 'ਚ ਪੁਲਸ ਨੇ ਪਹੁੰਚ ਕੇ ਪਿਤਾ ਅਤੇ ਲਾੜੇ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿਕਾਹ ਖਵਾਨ ਅਤੇ ਵਿਆਹ ਦੇ ਗਵਾਹ ਬਣੇ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਅਤੇ ਕੁੜੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8