ਵਿਆਹ ਦੀ ਵਰ੍ਹੇਗੰਢ 'ਤੇ ਬੌਬੀ ਦਿਓਲ ਨੇ ਰੋਮਾਂਟਿਕ ਪੋਸਟ ਸ਼ੇਅਰ ਕਰਕੇ ਪਤਨੀ ਨੂੰ ਦਿੱਤੀਆਂ ਵਧਾਈਆਂ

Friday, May 31, 2024 - 01:50 PM (IST)

ਵਿਆਹ ਦੀ ਵਰ੍ਹੇਗੰਢ 'ਤੇ ਬੌਬੀ ਦਿਓਲ ਨੇ ਰੋਮਾਂਟਿਕ ਪੋਸਟ ਸ਼ੇਅਰ ਕਰਕੇ ਪਤਨੀ ਨੂੰ ਦਿੱਤੀਆਂ ਵਧਾਈਆਂ

ਮੁੰਬਈ (ਬਿਊਰੋ): ਅਦਾਕਾਰ ਬੌਬੀ ਦਿਓਲ 31 ਮਈ ਯਾਨੀ ਅੱਜ ਆਪਣੀ ਪਤਨੀ ਨਾਲ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ । ਉਨ੍ਹਾਂ ਨੇ ਪੋਸਟ ਪਾ ਕੇ ਤਾਨਿਆ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। । ਦਿਓਲ ਪਰਿਵਾਰ ਦੀਆਂ ਬਾਕੀ ਨੂੰਹਾਂ ਦੀ ਤਰ੍ਹਾਂ, ਤਾਨਿਆ ਵੀ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ, ਪਰ ਉਹ ਕਈ ਵਾਰ ਆਪਣੇ ਪਤੀ ਅਤੇ ਬੱਚਿਆਂ ਨਾਲ ਨਜ਼ਰ ਆਉਂਦੀ ਹੈ। ਅਦਾਕਾਰ ਨੇ ਆਪਣੀ ਪਤਨੀ ਨਾਲ ਰੋਮਾਂਟਿਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਹੈਪੀ ਐਨੀਵਰਸਰੀ ਮੇਰੇ ਪਿਆਰ, ਤੁਸੀਂ ਮੈਨੂੰ ਪੂਰਾ ਕਰਦੇ ਹੋ। ਤਸਵੀਰ 'ਚ ਦੋਵੇਂ ਕਾਫ਼ੀ ਕਿਊਟ ਲੱਗ ਰਹੇ ਹਨ। ਪ੍ਰਿਟੀ ਜ਼ਿੰਟਾ ਸਮੇਤ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨੇ ਇਸ 'ਤੇ ਕੁਮੈਂਟ ਕੀਤੇ ਹਨ।

 

 
 
 
 
 
 
 
 
 
 
 
 
 
 
 
 

A post shared by Bobby Deol (@iambobbydeol)

text-align: justify;"> 

 


ਦੱਸ ਦਈਏ ਕਿ ਬੌਬੀ ਅਤੇ ਤਾਨਿਆ ਦੀ ਲਵ ਸਟੋਰੀ 'ਚ ਕਈ ਅਨੋਖੇ ਪਲ ਆਏ ਹਨ। ਇੱਕ ਇੰਟਰਵਿਊ 'ਚ, ਤਾਨਿਆ ਨੇ ਇੱਕ ਘਟਨਾ ਬਾਰੇ ਦੱਸਿਆ, ਉਨ੍ਹਾਂ ਨੇ ਕਿਹ ਕਿ ਜਿੱਥੇ ਅਦਾਕਾਰ ਨੇ ਉਨ੍ਹਾਂ ਨੂੰ ਸ਼ੁਰੂਆਤੀ ਮੁਲਾਕਾਤ ਤੋਂ ਬਾਅਦ ਦੇਰ ਰਾਤ ਨੂੰ ਮਿਲਣ ਲਈ ਬੁਲਾਇਆ ਪਰ ਉਨ੍ਹਾਂ ਦੀ ਪਛਾਣ ਤੋਂ ਅਣਜਾਣ, ਉਨ੍ਹਾਂ ਨੇ ਸ਼ੁਰੂ 'ਚ ਕਾਲ ਨੂੰ ਅਣਦੇਖਾ ਕਰ ਦਿੱਤਾ ਪਰ ਬਾਅਦ 'ਚ ਅਹਿਸਾਸ ਹੋਇਆ ਕਿ ਇਹ ਕੌਣ ਹਨ। ਉਨ੍ਹਾਂ ਦੀ ਪਹਿਲੀ ਡੇਟ ਉਮੀਦਾਂ ਤੋਂ ਵੱਧ ਕੇ ਰਹੀ ਅਤੇ ਦੋਵਾਂ ਵਿਚਾਲੇ ਡੂੰਘਾ ਰਿਸ਼ਤਾ ਦਾ ਬਣ ਗਿਆ। 'ਬਰਸਾਤ' ਦੀ ਰਿਲੀਜ਼ ਤੋਂ ਬਾਅਦ ਬੌਬੀ ਦੀ ਸਫਲਤਾ ਦੇ ਬਾਵਜੂਦ, ਉਹ ਤਾਨਿਆ ਨਾਲ ਸਮਾਂ ਬਿਤਾਉਂਦੇ ਸਨ, ਕਈ ਪਾਰਟੀਆਂ 'ਚ ਜਾਂਦੇ ਸਨ ਅਤੇ ਉਹ ਉਦੋਂ ਤੋਂ ਹੀ ਇਕੱਠੇ ਹਨ।

PunjabKesari

ਦੱਸਣਯੋਗ ਹੈ ਕਿ ਕੁਝ ਸਮਾਂ ਇਕੱਠੇ ਰਹਿਣ ਤੋਂ ਬਾਅਦ, ਬੌਬੀ ਨੂੰ ਲੱਗਾ ਕਿ ਹੁਣ ਅਗਲਾ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ। ਅਦਾਕਾਰ ਨੇ ਦੱਸਿਆ ਕਿ ਉਹ ਤਾਨਿਆ ਨੂੰ ਟ੍ਰੈਟੋਰੀਆ ਲੈ ਗਏ, ਜਿੱਥੇ ਉਹ ਪਹਿਲੀ ਵਾਰ ਮਿਲੇ ਸਨ। ਗੋਡਿਆਂ ਭਾਰ ਹੋ ਕੇ ਉਨ੍ਹਾਂ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਅਤੇ ਤਾਨਿਆ ਨੇ ਵੀ ਖੁਸ਼ੀ ਨਾਲ ਹਾਂ ਕਰ ਦਿੱਤੀ। ਇਸ ਜੋੜੇ ਨੇ 31ਮਈ 1996 ਨੂੰ ਇੱਕ ਦੂਜੇ ਨਾਲ ਵਿਆਹ ਕੀਤਾ ਸੀ ਅਤੇ ਦੋਵਾਂ ਦਾ ਇੱਕ ਪੁੱਤਰ ਵੀ ਹੈ।


author

sunita

Content Editor

Related News