ਸਚਿਨ ਦੀ ਵਿਸ਼ਵ ਕੱਪ ਇਲੈਵਨ ''ਚ ਜਡੇਜਾ ਸ਼ਾਮਲ, 5 ਭਾਰਤੀਆਂ ਨੂੰ ਦਿੱਤੀ ਜਗ੍ਹਾ

Sunday, Jul 14, 2019 - 11:18 PM (IST)

ਸਚਿਨ ਦੀ ਵਿਸ਼ਵ ਕੱਪ ਇਲੈਵਨ ''ਚ ਜਡੇਜਾ ਸ਼ਾਮਲ, 5 ਭਾਰਤੀਆਂ ਨੂੰ ਦਿੱਤੀ ਜਗ੍ਹਾ

ਲੰਡਨ- ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਨੇ 2019 ਦੇ ਆਈ. ਸੀ. ਸੀ. ਵਿਸ਼ਵ ਕੱਪ ਨੂੰ ਲੈ ਕੇ ਚੁਣੀ ਆਪਣੀ ਇਲੈਵਨ ਵਿਚ ਭਾਰਤ ਦੇ ਲੈਫਟ ਆਰਮ ਸਪਿਨਰ ਤੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਸ਼ਾਮਲ ਕੀਤਾ ਹੈ। ਜਡੇਜਾ ਨੇ ਇਸ ਵਿਸ਼ਵ ਕੱਪ ਵਿਚ ਸਿਰਫ ਦੋ ਮੈਚ ਖੇਡੇ ਪਰ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਵਿਰੁੱਧ ਆਪਣੇ ਪ੍ਰਦਰਸ਼ਨ ਨਾਲ ਉਹ ਸਚਿਨ ਨੂੰ ਇੰਨਾ ਪ੍ਰਭਾਵਿਤ ਕਰ ਗਿਆ ਕਿ ਸਚਿਨ ਨੇ ਉਸ ਨੂੰ ਆਪਣੀ ਵਿਸ਼ਵ ਕੱਪ ਇਲੈਵਨ ਵਿਚ ਸ਼ਾਮਲ ਕਰ ਲਿਆ। ਵਿਸ਼ਵ ਕੱਪ ਫਾਈਨਲ 'ਚ ਕੁਮੇਂਟਰੀ ਕਰ ਰਹੇ ਸਚਿਨ ਨੇ ਜਡੇਜਾ ਨੂੰ ਆਪਣੀ ਵਿਸ਼ਵ ਕੱਪ ਇਲੈਵਨ 'ਚ ਸ਼ਾਮਲ ਕੀਤੇ ਜਾਣ 'ਤੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਲੋਕ ਇਸ ਨੂੰ ਲੈ ਕੇ ਮੇਰੇ ਤੋਂ ਸਵਾਲ ਜ਼ਰੂਰ ਪੁੱਛਣਗੇ ਪਰ ਸੈਮੀਫਾਈਨਲ 'ਚ ਉਨ੍ਹਾਂ ਨੇ 77 ਦੌੜਾਂ ਦੀ ਧਾਮਕੇਦਾਰ ਪਾਰੀ ਖੇਡੀ ਉਸ ਨਾਲ ਮੈਨੂੰ ਬਹੁਤ ਪ੍ਰਭਾਵਿਤ ਕੀਤਾ। 

PunjabKesari
ਸਚਿਨ ਦੀ ਵਿਸ਼ਵ ਕੱਪ ਇਲੈਵਨ- ਰੋਹਿਤ ਸ਼ਰਮਾ, ਜਾਨੀ ਬੇਅਰਸਟੋ, ਕੇਨ ਵਿਲੀਅਮਸਨ (ਕਪਤਾਨ), ਵਿਰਾਟ ਕੋਹਲੀ, ਸ਼ਾਕਿਬ ਅਲ ਹਸਨ, ਬੇਨ ਸਟੋਕਸ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮਿਸ਼ੇਲ ਸਟਾਰਕ, ਜੋਫਰਾ ਆਰਚਰ ਤੇ ਜਸਪ੍ਰੀਤ ਬੁਮਰਾਹ। 


author

Gurdeep Singh

Content Editor

Related News