ਜਡੇਜਾ ਨੂੰ 14 ਵਾਰ ਪਏ ਹਨ ਬੈਕ-ਟੂ-ਬੈਕ ਸਿਕਸ

09/11/2020 9:02:20 PM

ਜਲੰਧਰ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਸ਼ੁਰੂਆਤ 19 ਸਤੰਬਰ ਤੋਂ ਯੂ. ਏ. ਈ. ਵਿਚ ਚੇਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਜਾਣ ਵਾਲੇ ਮੁਕਾਬਲੇ ਨਾਲ ਹੋਵੇਗੀ। ਪਹਿਲੇ ਹੀ ਮੁਕਾਬਲੇ ਵਿਚ ਸੀ. ਐੱਸ. ਕੇ. ਟੀਮ ਦਾ ਰਵਿੰਦਰ ਜਡੇਜਾ ਇਕ ਅਜਿਹੇ ਰਿਕਾਰਡ ਤੋਂ ਬਚਣਾ ਚਾਹੇਗਾ, ਜਿਸ ਨੂੰ ਕੋਈ ਵੀ ਆਪਣੇ ਨਾਂ ਨਹੀਂ ਕਰਨਾ ਚਾਹੁੰਦਾ। ਇਹ ਰਿਕਾਰਡ ਹੈ ਲਗਾਤਾਰ ਦੋ ਜਾਂ ਉਸ ਤੋਂ ਵੱਧ ਗੇਂਦਾਂ 'ਤੇ ਛੱਕੇ ਖਾਣ ਦਾ। ਜਡੇਜਾ ਨੂੰ ਹੁਣ ਤਕ ਆਈ. ਪੀ. ਐੱਲ. ਵਿਚ 14 ਵਾਰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਉਸਦੀਆਂ ਗੇਂਦਾਂ 'ਤੇ ਬੈਕ-ਟੂ-ਬੈਕ ਸਿਕਸ ਲੱਗੇ ਹਨ। ਜਡੇਜਾ ਤੋਂ ਬਾਅਦ ਇਸ ਲਿਸਟ ਵਿਚ ਅਮਿਤ ਮਿਸ਼ਰਾ (14), ਯੁਜਵੇਂਦਰ ਚਾਹਲ 11, ਪੀਊਸ਼ ਚਾਵਲਾ 11, ਡੀ. ਜੇ. ਬ੍ਰਾਵੋ 11, ਪ੍ਰਵੀਨ ਕੁਮਾਰ 10, ਕਰਣ ਸ਼ਰਮਾ 10, ਉਮੇਸ਼ ਸ਼ਰਮਾ 9 ਦਾ ਨਾਂ ਆਉਂਦਾ ਹੈ।
ਪੜ੍ਹੋ ਛੱਕਿਆਂ ਨਾਲ ਜੁੜੇ ਰੋਮਾਂਚਕ ਅੰਕੜੇ-
ਕਿੰਗਜ਼ ਇਲੈਵਨ ਪੰਜਾਬ ਇਸ ਮਾਮਲੇ 'ਚ ਸਭ ਤੋਂ ਵੱਧ ਬਦਨਾਮ
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਓਵਰਆਲ ਬੈਕ-ਟੂ-ਬੈਕ ਸਿਕਸ ਖਾਣ ਲਈ ਸਭ ਤੋਂ ਵੱਧ ਬਦਨਾਮ ਹੈ। ਪੰਜਾਬ ਦੇ ਗੇਂਦਬਾਜ਼ਾਂ ਲਈ 103 ਮੌਕੇ ਅਜਿਹੇ ਆਏ ਜਦੋਂ ਉਨ੍ਹਾਂ ਨੂੰ ਇਸ ਸਥਿਤੀ ਵਿਚੋਂ ਲੰਘਣਾ ਪਿਆ। ਪੰਜਾਬ ਤੋਂ ਬਾਅਦ ਇਸ ਲਿਸਟ ਵਿਚ ਆਰ. ਸੀ. ਬੀ. 95, ਦਿੱਲੀ ਕੈਪੀਟਲਸ 75, ਸੀ. ਐੱਸ. ਕੇ. 75, ਕੇ. ਕੇ. ਆਰ. 74, ਐੱਮ. ਆਈ. 61, ਐੱਸ. ਆਰ. ਐੱਚ 58 ਦਾ ਨਾਂ ਆਉਂਦਾ ਹੈ।
ਆਰ. ਸੀ. ਬੀ. ਸਭ ਤੋਂ ਅੱਗੇ
ਆਰ. ਸੀ. ਬੀ. ਟੀਮ ਦੇ ਨਾਂ ਇਹ ਰਿਕਾਰਡ ਹੈ ਕਿ ਉਸਦੇ ਬੱਲੇਬਾਜ਼ਾਂ ਨੇ 137 ਵਾਰ ਬੈਕ-ਟੂ-ਬੈਕ ਛੱਕੇ ਮਾਰੇ ਹਨ। ਇਸ ਰਿਕਾਰਡ ਵਿਚ ਐੱਮ. ਆਈ. 97, ਕਿੰਗਜ਼ ਇਲੈਵਨ ਪੰਜਾਬ 80, ਸੀ. ਐੱਸ. ਕੇ. 78, ਕੇ. ਕੇ. ਆਰ. 77, ਦਿੱਲੀ ਕੈਪੀਟਲਸ 70 ਦੇ ਨਾਲ ਬਣੇ ਹੋਏ ਹਨ।
ਲਗਾਤਾਰ ਛੱਕੇ ਲਾਉਣ ਵਿਚ
ਕ੍ਰਿਸ ਗੇਲ : 61, ਡਿਵਿਲੀਅਰਸ : 29, ਕੀਰੋਨ ਪੋਲਾਰਡ : 19, ਸ਼ੇਨ ਵਾਟਸਨ : 19।
ਬ੍ਰੈੱਟ ਲੀ ਨੇ ਕਦੇ ਵੀ ਆਈ. ਪੀ. ਐੱਲ. ਵਿਚ 6 ਦੌੜਾਂ ਨਹੀਂ ਦਿੱਤੀਆਂ ਹਨ।
ਯੂਨੀਕ ਰਿਕਾਰਡ
ਡੇਵਿਡ ਵਾਰਨਰ, ਰੌਬਿਨ ਉਥੱਪਾ ਤੇ ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਛੱਕਾ ਲਾ ਕੇ ਆਈ. ਪੀ. ਐੱਲ. ਵਿਚ ਆਪਣੀਆਂ 4 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ।
ਗੇਲ 'ਤੇ ਵੀ ਨਜ਼ਰ : ਕ੍ਰਿਸ ਗੇਲ ਦੇ ਨਾਂ ਟੀ-20 ਕ੍ਰਿਕਟ ਵਿਚ 978 ਛੱਕੇ ਦਰਜ ਹਨ। ਜੇਕਰ ਉਹ ਆਈ. ਪੀ. ਐੱਲ. ਵਿਚ 22 ਹੋਰ ਛੱਕੇ ਲਾ ਲੈਂਦਾ ਹੈ ਤਾਂ 1000 ਦਾ ਅੰਕੜਾ ਛੂਹਣ ਵਾਲਾ ਉਹ ਪਹਿਲਾ ਬੱਲੇਬਾਜ਼ ਬਣ ਜਾਵੇਗਾ। ਆਈ. ਪੀ. ਐੱਲ. ਵਿਚ ਉਸ ਦੇ ਨਾਂ 326 ਛੱਕੇ ਹਨ ਤੇ ਉਹ ਡਿਵਿਲੀਅਰਸ (212) ਤੋਂ ਕਾਫੀ ਅੱਗੇ ਚੱਲ ਰਿਹਾ ਹੈ।


Gurdeep Singh

Content Editor

Related News