ਜਡੇਜਾ ਬਣੇ ਦੁਨੀਆ ਦੇ ਨੰਬਰ ਇਕ ਆਲਰਾਊਂਡਰ ਕ੍ਰਿਕਟਰ

03/09/2022 3:04:44 PM

ਦੁਬਈ (ਭਾਸ਼ਾ) : ਮੁਹਾਲੀ ਵਿਚ ਸ੍ਰੀਲੰਕਾ ਖ਼ਿਲਾਫ਼ ਪਹਿਲੇ ਟੈਸਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਦੇ ਰਵਿੰਦਰ ਜਡੇਜਾ ਆਈ.ਸੀ.ਸੀ. ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ਵਿਚ ਪਹਿਲੇ ਨੰਬਰ ’ਤੇ ਪਹੁੰਚ ਗਏ ਹਨ। ਆਈ.ਸੀ.ਸੀ. ਨੇ ਇਕ ਬਿਆਨ 'ਚ ਕਿਹਾ, ''ਸ਼੍ਰੀਲੰਕਾ ਦੇ ਖ਼ਿਲਾਫ਼ ਹਾਲੀਆ ਟੈਸਟ ਸੀਰੀਜ਼ 'ਚ ਰਵਿੰਦਰ ਜਡੇਜਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਕਾਰਨ ਉਹ MRF ਟਾਇਰਸ ਆਈ.ਸੀ.ਸੀ. ਪੁਰਸ਼ ਖਿਡਾਰੀਆਂ ਦੀ ਟੈਸਟ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਪਹੁੰਚ ਗਏ ਹਨ।

ਜਡੇਜਾ ਦੇ ਨਾਬਾਦ 175 ਦੌੜਾਂ ਦੀ ਬਦੌਲਤ ਉਹ ਬੱਲੇਬਾਜ਼ੀ ਰੈਂਕਿੰਗ ਵਿਚ 17 ਸਥਾਨ ਦੀ ਛਲਾਂਗ ਲਗਾ ਕੇ 54ਵੇਂ ਤੋਂ 37ਵੇਂ ਸਥਾਨ 'ਤੇ ਪਹੁੰਚ ਗਏ। ਇਸ ਤੋਂ ਬਾਅਦ ਉਹ 9 ਵਿਕਟਾਂ ਲੈ ਕੇ ਗੇਂਦਬਾਜ਼ਾਂ ਦੀ ਰੈਂਕਿੰਗ 'ਚ 17ਵੇਂ ਸਥਾਨ 'ਤੇ ਪਹੁੰਚ ਗਏ। ਇਸ ਨਾਲ ਉਹ ਜੇਸਨ ਹੋਲਡਰ ਦੀ ਥਾਂ ਲੈ ਕੇ ਇਕ ਵਾਰ ਫਿਰ ਚੋਟੀ ਦਾ ਆਲਰਾਊਂਡਰ ਬਣ ਗਏ। ਹੋਲਡਰ ਫਰਵਰੀ 2021 ਤੋਂ ਪਹਿਲੇ ਨੰਬਰ 'ਤੇ ਬਣੇ ਹੋਏ ਸਨ। ਜਡੇਜਾ ਅਗਸਤ 2017 'ਚ ਵੀ ਸਿਖ਼ਰ 'ਤੇ ਪਹੁੰਚੇ ਸਨ ਅਤੇ ਇਕ ਹਫ਼ਤੇ ਤੱਕ ਰਹੇ। ਭਾਰਤ ਨੇ ਪਹਿਲਾ ਟੈਸਟ ਇਕ ਪਾਰੀ ਅਤੇ 222 ਦੌੜਾਂ ਨਾਲ ਜਿੱਤਿਆ ਸੀ। ਜਡੇਜਾ ਨੂੰ 'ਪਲੇਅਰ ਆਫ਼ ਦਿ ਮੈਚ' ਚੁਣਿਆ ਗਿਆ ਸੀ।


cherry

Content Editor

Related News