ਜਡੇਜਾ ਦੀ ਫੇਵਰੇਟ ਹੈ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਗਰਲਫ੍ਰੈਂਡ

08/12/2017 1:28:59 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਗੇਂਦਬਾਜ਼ ਅਤੇ ਆਲਰਾਊਂਡਰ ਰਵਿੰਦਰ ਜਡੇਜਾ ਇਨ੍ਹਾਂ ਦਿਨਾਂ 'ਚ ਆਪਣੇ ਚੰਗੇ ਪ੍ਰਦਰਸ਼ਨ ਦੀ ਵਜ੍ਹਾ ਨਾਲ ਸੁਰਖੀਆਂ 'ਚ ਰਹਿੰਦੇ ਹਨ। ਜਿਸ ਤਰ੍ਹਾਂ ਨਾਲ ਉਹ ਮੈਦਾਨ 'ਤੇ ਬੇਖ਼ੌਫ ਹੋ ਕੇ ਖੇਡਦੇ ਹਨ, ਉਸੇ ਤਰ੍ਹਾਂ ਅਸਲ ਜ਼ਿੰਦਗੀ 'ਚ ਵੀ ਉਹ ਪੂਰੇ ਸ਼ਾਹੀ ਅੰਦਾਜ਼ 'ਚ ਰਹਿੰਦੇ ਹਨ। ਤੁਸੀਂ ਇਨ੍ਹਾਂ ਦੇ ਬਾਕੀ ਸ਼ੌਕ ਦੇ ਬਾਰੇ 'ਚ ਤਾਂ ਜਾਣਦੇ ਹੋਵੋਗੇ ਪਰ ਇਸ ਦਿਲਚਸਪ ਗੱਲ ਬਾਰੇ ਨਹੀਂ ਜਾਣਦੇ ਹੋਵੋਗੇ।

ਦਰਅਸਲ, ਜਡੇਜਾ ਦੀ ਪਸੰਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਗਰਲਫ੍ਰੈਂਡ ਅਨੁਸ਼ਕਾ ਸ਼ਰਮਾ ਹੈ। ਇਕ ਕ੍ਰਿਕਟ ਮਗਜ਼ੀਨ ਦੀ ਰਿਪੋਰਟ ਦੇ ਮੁਤਾਬਕ ਜਡੇਜਾ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਪਸੰਦੀਦਾ ਅਭਿਨੇਤਰੀ ਕੌਣ ਹੈ ਤਾਂ ਉਨ੍ਹਾਂ ਨੇ ਫਟਾਫਟ ਕਹਿ ਦਿੱਤਾ-ਅਨੁਸ਼ਕਾ ਸ਼ਰਮਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਫੇਵਰੇਟ ਕ੍ਰਿਕਟਰ ਯੁਵਰਾਜ ਸਿੰਘ ਹਨ ਅਤੇ ਕ੍ਰਿਕਟ ਉਨ੍ਹਾਂ ਦਾ ਪਹਿਲਾ ਪਿਆਰ ਹੈ ਅਤੇ ਨਾਲ ਹੀ ਉਨ੍ਹਾਂ ਦਾ ਫੁੱਟਬਾਲ ਨਾਲ ਵੀ ਬਹੁਤ ਲਗਾਅ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ 'ਚ ਭਾਰਤ ਨੇ ਕੋਲੰਬੋ ਟੈਸਟ ਇਕ ਪਾਰੀ ਅਤੇ 53 ਦੌੜਾਂ ਨਾਲ ਜਿੱਤ ਕੇ ਸ਼੍ਰੀਲੰਕਾ ਦੇ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਹਾਲਾਂਕਿ ਆਈ.ਸੀ.ਸੀ. ਦੇ ਜ਼ਾਬਤੇ ਦੀ ਉਲੰਘਣਾ ਦੀ ਵਜ੍ਹਾ ਨਾਲ ਉਸ 'ਤੇ ਇਕ ਟੈਸਟ ਦਾ ਬੈਨ ਲਗ ਗਿਆ ਹੈ।


Related News