ਵਾਕਾ-ਵਾਕਾ ਗਾਣੇ ਦੀ ਸ਼ੂਟਿੰਗ ਦੌਰਾਨ ਜੇਰਾਰਡ ਨੂੰ ਮਿਲੀ ਸੀ ਸ਼ਕੀਰਾ

02/22/2018 5:21:51 AM

ਜਲੰਧਰ— 2010 ਦੇ ਫੁੱਟਬਾਲ ਵਰਲਡ ਕੱਪ ਦੌਰਾਨ ਜਦੋਂ ਸ਼ਕੀਰਾ ਦਾ ਗਾਣਾ ਵਾਕਾ-ਵਾਕਾ ਰਿਲੀਜ਼ ਹੋਇਆ ਸੀ ਤਾਂ ਇਸ ਵਿਚ ਸਪੈਨਿਸ਼ ਫੁੱਟਬਾਲਰ ਜੇਰਾਰਡ ਪਿਕ ਵੀ ਨਜ਼ਰ ਆਇਆ ਸੀ। ਅਸਲ 'ਚ ਸ਼ਕੀਰਾ ਜੇਰਾਰਡ ਨੂੰ ਵਰਲਡ ਕੱਪ ਲਈ ਤਿਆਰ ਹੋ ਰਹੇ ਇਸ ਆਫੀਸ਼ੀਅਲ ਗਾਣੇ ਦੀ ਸ਼ੂਟਿੰਗ ਦੌਰਾਨ ਹੀ ਮਿਲੀ ਸੀ। ਜੇਰਾਰਡ ਨੇ ਸ਼ਕੀਰਾ ਨੂੰ ਉਦੋਂ ਕਿਹਾ ਸੀ ਕਿ ਉਸ ਨੂੰ ਖੁਸ਼ੀ ਹੋਵੇਗੀ, ਜਦੋਂ ਉਹ ਆਪਣੇ ਦੇਸ਼ ਲਈ ਵਰਲਡ ਕੱਪ ਲਿਆਵੇਗਾ ਤਾਂ ਉਹ (ਸ਼ਕੀਰਾ) ਫਿਰ ਤੋਂ ਪ੍ਰਫਾਰਮ ਕਰੇਗੀ। ਸ਼ਕੀਰਾ ਨੂੰ ਜੇਰਾਰਡ ਦਾ ਸੁਭਾਅ ਬਹੁਤ ਵਧੀਆ ਲੱਗਾ। ਦੋਵੇਂ ਇਕ-ਦੂਜੇ ਦੇ ਟੱਚ ਵਿਚ ਰਹਿਣ ਲੱਗੇ। ਇਸੇ ਦੌਰਾਨ ਕਈ ਅਖਬਾਰਾਂ ਨੇ ਦੋਵਾਂ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਪਰ ਹਰ ਵਾਰ ਸ਼ਕੀਰਾ ਨੇ ਇਨ੍ਹਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਅਖੀਰ ਮਾਰਚ 2011 ਵਿਚ ਸ਼ਕੀਰਾ ਨੇ ਸੋਸ਼ਲ ਸਾਈਟਸ 'ਤੇ ਜੇਰਾਰਡ  ਨਾਲ ਆਪਣੀ ਫੋਟੋ ਸ਼ੇਅਰ ਕਰ ਕੇ ਮਨਜ਼ੂਰ ਹੀ ਕਰ ਲਿਆ ਕਿ ਉਹ ਜੇਰਾਰਡ ਨਾਲ ਪਿਆਰ ਕਰਦੀ ਹੈ।   ਸ਼ਕੀਰਾ ਨੇ ਕਿਹਾ ਕਿ ਮੈਂ ਫੁੱਟਬਾਲ ਜਗਤ ਦੀ ਸ਼ੁਕਰਗੁਜ਼ਾਰ ਹਾਂ, ਜਿਸ ਨੇ ਮੈਨੂੰ ਜੇਰਾਰਡ ਨੂੰ ਮਿਲਣ ਦਾ ਮੌਕਾ ਦਿੱਤਾ। ਮੈਂ ਇਸ ਨੂੰ ਕਦੇ ਨਹੀਂ ਭੁੱਲ ਸਕਾਂਗੀ। ਦੋਵਾਂ ਨੇ 2011 ਵਿਚ ਹੀ ਵਿਆਹ ਕਰ ਲਿਆ। 2013 'ਚ ਸ਼ਕੀਰਾ ਨੇ ਜੇਰਾਰਡ ਦੇ ਪਹਿਲੇ ਬੇਟੇ ਮਿਲਾਨ ਅਤੇ 2015 ਵਿਚ ਦੂਸਰੇ ਬੇਟੇ ਸਾਸ਼ਾ ਨੂੰ ਜਨਮ ਦਿੱਤਾ।
 


Related News