ਕੈਨੇਡਾ ਦੀ ਟੈਨਿਸ ਸਟਾਰ ਯੁਜੀਨ ਬੁਕਾਰਡ ''ਤੇ J J ਇਬ੍ਰਾਹਿਮ ਬਣਾਏਗਾ ਹਾਲੀਵੁੱਡ ਫਿਲਮ

Friday, Mar 08, 2019 - 04:00 AM (IST)

ਕੈਨੇਡਾ ਦੀ ਟੈਨਿਸ ਸਟਾਰ ਯੁਜੀਨ ਬੁਕਾਰਡ ''ਤੇ J J ਇਬ੍ਰਾਹਿਮ ਬਣਾਏਗਾ ਹਾਲੀਵੁੱਡ ਫਿਲਮ

ਜਲੰਧਰ - ਕੈਨੇਡਾ ਦੀ ਟੈਨਿਸ ਸਟਾਰ ਯੁਜੀਨ ਬੁਕਾਰਡ 'ਤੇ ਹਾਲੀਵੁੱਡ ਪ੍ਰੋਡਿਊਸਰ ਜੇ. ਜੇ. ਇਬ੍ਰਾਹਿਮ ਜਲਦ ਹੀ ਫਿਲਮ ਬਣਾਏਗਾ। ਫਿਲਮ ਵਿਚ ਦਿਖਾਇਆ ਜਾਵੇਗਾ ਕਿ ਕਿਵੇਂ ਯੁਜੀਨ ਸੋਸ਼ਲ ਸਾਈਟਸ 'ਤੇ ਸ਼ਰਤ ਹਾਰਨ ਤੋਂ ਬਾਅਦ ਆਪਣੇ ਇਕ ਫੈਨ ਨਾਲ ਬਲਾਈਂਡ ਡੇਟ 'ਤੇ ਗਈ ਸੀ। ਅਸਲ ਵਿਚ ਸੁਪਰ ਬਾਊਲ 2017 ਦੌਰਾਨ ਅਟਲਾਂਟਾ ਫਾਲਕਾਨ ਅਤੇ ਨਿਊ ਇੰਗਲੈਂਡ ਵਿਚ ਮੈਚ ਦਾ ਸਕੋਰ ਜਦੋਂ 27-3 ਚੱਲ ਰਿਹਾ ਸੀ, ਉਦੋਂ ਯੁਜੀਨ ਨੇ ਇਕ ਟਵੀਟ ਕਰ ਦਿੱਤਾ ਕਿ ਹੁਣ ਤਾਂ ਅਟਲਾਂਟਾ ਹੀ ਜਿੱਤੇਗਾ। ਇਸ 'ਤੇ ਇਕ ਟਵੀਟਰ ਯੂਜ਼ਰ ਜਾਨ ਗੋਹਰਕ ਨੇ ਯੁਜੀਨ ਨੂੰ ਰੀਪਲਾਈ ਕਰਦੇ ਹੋਏ ਲਿਖ ਦਿੱਤਾ ਸੀ ਕਿ ਜੇਕਰ ਮੈਚ ਨਿਊ ਇੰਗਲੈਂਡ ਜਿੱਤ ਗਿਆ ਤਾਂ ਕੀ ਉਹ ਡੇਟ 'ਤੇ ਚੱਲੇਗੀ। ਯੁਜੀਨ ਨੇ ਜਾਨ ਦਾ ਪ੍ਰਸਤਾਵ ਮਨਜ਼ੂਰ ਕਰ ਲਿਆ।

PunjabKesariPunjabKesari
ਉਕਤ ਮੈਚ ਵਿਚ ਕ੍ਰਿਸ਼ਮਈ ਪ੍ਰਦਰਸ਼ਨ ਕਰਦੇ ਹੋਏ ਨਿਊ ਇੰਗਲੈਂਡ ਨੇ ਜਿੱਤ ਦਰਜ ਕਰ ਲਈ ਸੀ। ਵਾਅਦੇ ਮੁਤਾਬਕ ਯੁਜੀਨ ਜਾਨੇ ਨਾਲ ਬਾਅਦ ਵਿਚ ਬਲਾਈਂਡ ਡੇਟ 'ਤੇ ਵੀ ਗਈ ਸੀ। ਹਾਲਾਂਕਿ ਯੁਜੀਨ ਅਤੇ ਜਾਨ ਦੀ ਮੁਲਾਕਾਤ ਸਿਰਫ ਉਕਤ ਡੇਟ ਤੱਕ ਹੀ ਸੀਮਤ ਨਹੀਂ ਰਹੀ। 2018 ਸੁਪਰ ਬਾਊਲ ਦੌਰਾਨ ਉਹ ਇਕ ਵਾਰ ਫਿਰ ਤੋਂ ਇਕੱਠੇ ਦੇਖੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਯੁਜੀਨ ਉਕਤ ਫਿਲਮ ਦੀ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਹੋਵੇਗੀ, ਜਦਕਿ ਇਬ੍ਰਾਹਿਮ ਪ੍ਰਡਿਊਸਰ ਹੋਣ ਦੇ ਨਾਲ ਫਿਲਮ ਦੀ ਕਹਾਣੀ ਵੀ ਦੇਖੇਗਾ।  ਦੱਸ ਦੇਈਏ ਕਿ ਇਬ੍ਰਾਹਿਮ ਹਾਲੀਵੁੱਡ ਬਲਾਕਬਸਟਰ ਆਮਾਰਗੇਡਨ ਅਤੇ ਸਟਾਰਸ ਵਾਰੀਅਰਸ ਸੀਰੀਜ਼ ਦੇ ਤੀਸਰੇ ਪਾਰਟ ਦੀ ਕਹਾਣੀ ਵੀ ਲਿਖ ਚੁੱਕਾ ਹੈ।

PunjabKesari


author

Gurdeep Singh

Content Editor

Related News