ਵਨ ਡੇ 'ਚ ਨੰਬਰ 4 'ਤੇ ਸਭ ਤੋਂ ਸਫਲ ਬੱਲੇਬਾਜ਼ ਬਣਿਆ ਅਈਅਰ, ਇਸ ਮਾਮਲੇ 'ਚ ਯੁਵਰਾਜ ਨੂੰ ਛੱਡਿਆ ਪਿੱਛੇ

02/11/2020 12:56:48 PM

ਸਪੋਰਸਟ ਡੈਸਕ— ਨਿਊਜ਼ੀਲੈਂਡ ਦੇ ਨਾਲ ਖੇਡੀ ਗਈ ਵਨ ਡੇ ਸੀਰੀਜ਼ 'ਚ ਟੀਮ ਇੰਡਿਆ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਗੁਆ ਦਿੱਤੀ ਪਰ ਇਸ ਸੀਰੀਜ਼ 'ਚ ਟੀਮ ਇੰਡਿਆ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੰਬਰ-4 ਬੱਲੇਬਾਜ਼ ਦੀ ਭਾਲ ਸ਼੍ਰੇਅਸ ਅਈਅਰ ਦੇ ਰੂਪ 'ਚ ਪੂਰੀ ਹੋਈ ਹੈ। ਅਸਲ 'ਚ ਅਈਅਰ ਨੇ 3 ਮੈਚਾਂ ਦੀ ਵਨ ਡੇ ਸੀਰੀਜ਼ 'ਚ ਆਪਣੀ ਟੀਮ ਲਈ ਵਿਸਫੋਟਕ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਦੇ ਦਿੱਗਜ ਯੁਵਰਾਜ ਸਿੰਘ ਨੂੰ ਵੀ ਨੰਬਰ-4 'ਤੇ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਹੈ।PunjabKesari

ਯੁਵਰਾਜ ਸਿੰਘ ਨੂੰ ਅਈਅਰ ਨੇ ਛੱਡਿਆ ਪਿੱਛੇ
ਭਾਰਤੀ ਕ੍ਰਿਕਟ ਟੀਮ ਦੇ ਵਿਸਫੋਟਕ ਬੱਲੇਬਾਜ਼ ਅਈਅਰ ਨੇ 3 ਮੈਚਾਂ ਦੀ ਵਨ-ਡੇ ਸੀਰੀਜ਼ 'ਚ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਭਾਰਤੀ ਦਿੱਗਜ ਯੁਵਰਾਜ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਅਈਅਰ ਨੇ ਇਸ ਸੀਰੀਜ਼ 'ਚ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਦੇ ਹੋਏ 217 ਦੌੜਾਂ ਬਣਾਈਆਂ ਹਨ। ਜੋ ਕਿ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਸਭ ਤੋਂ ਜ਼ਿਆਦਾ ਸਕੋਰ ਹੈ। ਇਸ ਤੋਂ ਪਹਿਲਾਂ ਟੀਮ ਇੰਡਿਆ ਦੇ ਯੁਵਰਾਜ ਸਿੰਘ ਨੇ 2017 'ਚ ਇੰਗਲੈਂਡ ਕ੍ਰਿਕਟ ਟੀਮ ਖਿਲਾਫ 210 ਦੌੜਾਂ ਬਣਾਉਣ ਦਾ ਕਾਰਨਾਮਾ ਕੀਤਾ ਸੀ। ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ ਰਾਹੁਲ ਦ੍ਰਾਵਿੜ ਹਨ, ਉਨ੍ਹਾਂ ਨੇ 2005 'ਚ ਨੰਬਰ-4 'ਤੇ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੇ ਨਾਲ ਖੇਡੀ ਗਈ 3 ਮੈਚਾਂ ਦੀ ਵਨਡੇ ਸੀਰੀਜ਼ 'ਚ 209 ਦੌੜਾਂ ਬਣਾਈਆਂ ਸਨ।PunjabKesari
ਸ਼੍ਰੇਅਸ ਅਈਅਰ ਨੇ ਬਣਾਈਆਂ 217 ਦੌੜਾਂ
ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਸਫੋਟਕ ਬੱਲੇਬਾਜ਼ ਸ਼ੇਅਸ ਅਈਅਰ ਅੱਜਕਲ ਛਾਏ ਹੋਏ ਹਨ। ਪਿਛਲੇ ਕੁਝ ਸਮੇਂ ਤੋਂ ਟੀਮ ਅਈਅਰ ਨੰਬਰ-4 'ਤੇ ਬੱਲੇਬਾਜ਼ੀ ਕਰਦੇ ਹੋਏ ਚੰਗੀਆਂ ਪਾਰੀਆਂ ਖੇਡੀਆਂ ਹਨ। ਇਸ ਕ੍ਰਮ 'ਚ ਨਿਊਜ਼ੀਲੈਂਡ ਦੌਰੇ 'ਤੇ ਵੀ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਨੰਬਰ-4 ਦੀ ਜ਼ਿੰਮੇਵਾਰੀ ਸੌਂਪੀ। “209 ਸੀਰੀਜ਼ 'ਚ ਨੰਬਰ-4 'ਤੇ ਬੱਲੇਬਾਜ਼ੀ ਕੀਤੀ। ਇਸ ਤੋਂ ਬਾਅਦ ਅਈਅਰ ਨੇ ਨਿਊਜ਼ੀਲੈਂਡ ਖਿਲਾਫ ਖੇਡੀ ਗਈ 3 ਮੈਚਾਂ ਦੀ ਵਨ ਡੇ ਸੀਰੀਜ਼ 'ਚ ਨੰਬਰ-4 'ਤੇ ਬੱਲੇਬਾਜ਼ੀ ਕਰਦੇ ਹੋਏ 217 ਦੌੜਾਂ ਬਣਾਈਆਂ ਹਨ। ਇਸ ਦੌਰਾਨ ਅਈਅਰ ਦੇ ਬੱਲੇ 'ਚੋਂ ਇਕ ਸੈਂਕੜਾ, 2 ਅਰਧ ਸੈਂਕੜੇ ਵਾਲੀਆਂ ਪਾਰੀਆਂ ਨਿਕਲੀਆਂ ਹਨ. ਹੈਮਿਲਟਨ 'ਚ 103 ਦੌੜਾਂ , ਆਕਲੈਂਡ 'ਚ 52 ਅਤੇ ਬੇ-ਓਵਲ ਦੇ ਮੈਦਾਨ 'ਤੇ ਅਈਅਰ ਨੇ 62 ਦੌੜਾਂ ਦੀ ਪਾਰੀ ਖੇਡੀ।

ਸ਼੍ਰੇਅਸ ਅਈਅਰ - 217 ਬਨਾਮ ਨਿਊਜ਼ੀਲੈਂਡ (2020)
ਯੁਵਰਾਜ ਸਿੰਘ  - 210 ਬਨਾਮ ਇੰਗਲੈਂਡ ( 2017)
ਰਾਹੁਲ ਦ੍ਰਾਵਿੜ - 209 ਬਨਾਮ ਪਾਕਿਸਤਾਨ (2005)PunjabKesari

ਆਸਟਰੇਲੀਆਈ ਦਿੱਗਜ ਇਓਨ ਚੈਪਲ ਦਾ ਤੋੜਿਆ ਰਿਕਾਰਡ
ਇਸ ਦੇ ਨਾਲ ਹੀ ਅਈਅਰ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਇਓਨ ਚੈਪਲ ਨੂੰ ਪਿੱਛੇ ਛੱਡ ਦਿੱਤਾ ਅਤੇ ਇਕ ਖਾਸ ਵਰਲਡ ਰਿਕਾਰਡ ਆਪਣੇ ਨਾਂ ਕਰ ਲਿਆ। ਅਈਅਰ ਨੇ ਹੁਣ ਤਕ 17 ਮੈਚਾਂ ਦੀ 16 ਪਾਰੀਆਂ 'ਚ 8 ਅਰਧ ਸੈਂਕੜੇ ਅਤੇ ਇਕ ਸੈਂਕੜਾ ਲਗਾਇਆ ਹੈ। ਅਈਅਰ ਦੇ ਨਾਂ ਸਭ ਤੋਂ ਸਰਵਸ਼੍ਰੇਸ਼ਠ 50+ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੋ ਗਿਆ ਹੈ। ਇਓਨ ਚੈਪਲ ਨੇ 16 ਪਾਰੀਆਂ 'ਚ 8 ਵਾਰ 50+ ਦੌੜਾਂ ਬਣਾਈਆਂ ਸਨ।


Related News