ਇਟੈਲੀਅਨ ਓਪਨ : ਫੋਗਨਿਨੀ ਨੇ ਮਰੇ ਨੂੰ ਹਰਾਇਆ, ਵਾਵਰਿੰਕਾ ਵੀ ਜਿੱਤਿਆ

Thursday, May 11, 2023 - 01:53 PM (IST)

ਰੋਮ : ਫਾਬੀਓ ਫੋਗਨਿਨੀ ਨੇ 35 ਸਾਲਾ ਦੋ ਖਿਡਾਰੀਆਂ ਵਿਚਾਲੇ ਕਰੀਬ ਤਿੰਨ ਘੰਟੇ ਤੱਕ ਚੱਲੇ ਮੁਕਾਬਲੇ ਵਿਚ ਐਂਡੀ ਮੱਰੇ ਨੂੰ ਹਰਾ ਕੇ ਇਟੈਲੀਅਨ ਓਪਨ ਟੈਨਿਸ ਦੇ ਦੂਜੇ ਦੌਰ ਵਿਚ ਥਾਂ ਬਣਾਈ। ਪੈਰ ਦੀ ਸੱਟ ਕਾਰਨ ਇਕ ਮਹੀਨੇ ਤੱਕ ਬਾਹਰ ਰਹਿਣ ਤੋਂ ਬਾਅਦ ਵਾਈਲਡ ਕਾਰਡ ਦੇ ਰੂਪ ਵਿਚ ਟੂਰਨਾਮੈਂਟ ਵਿਚ ਦਾਖਲ ਹੋਏ ਫੋਗਨਿਨੀ ਨੇ ਮਰੇ ਨੂੰ 6-4, 4-6, 6-4 ਨਾਲ ਹਰਾਇਆ। 

ਫੋਗਨਿਨੀ ਨੇ ਮਰੇ ਦੇ 24 ਦੇ ਮੁਕਾਬਲੇ 49 ਵਿਨਰ ਲਗਾਏ। ਇਕ ਹੋਰ ਅਨੁਭਵੀ ਸਟੈਨ ਵਾਵਰਿੰਕਾ ਨੂੰ ਇਲਿਆ ਇਵਾਸ਼ਕਾ ਨੂੰ 6-2, 6-4 ਨਾਲ ਹਰਾਉਣ ਲਈ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਮੀਂਹ ਕਾਰਨ ਮੈਚ 90 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ। ਵਾਵਰਿੰਕਾ 38 ਸਾਲ ਦੇ ਹਨ ਅਤੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਹਨ। ਅਲੈਕਸੈਂਡਰ ਬੁਬਲਿਕ, ਕ੍ਰਿਸਟੀਅਨ ਗੈਰਿਨ, ਮਾਰਟਨ ਫੁਕਸੋਵਿਕਸ ਅਤੇ ਸੇਬੇਸਟਿਅਨ ਬੇਜਸ ਵੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ। 

ਚੀਨ ਦੇ ਯੂ ਯਿਬਿੰਗ ਨੇ ਫਰਾਂਸ ਦੇ ਦਿੱਗਜ ਖਿਡਾਰੀ ਰਿਚਰਡ ਗਾਸਕੇਟ ਨੂੰ 3-6, 6-3, 6-3 ਨਾਲ ਹਰਾਇਆ। ਮਹਿਲਾ ਵਰਗ ਵਿੱਚ ਲੇਸੀਆ ਸੁਰੇਂਕੋ ਨੇ ਦੋ ਵਾਰ ਦੀ ਚੈਂਪੀਅਨ ਹਮਵਤਨ ਯੂਕਰੇਨ ਦੀ ਏਲੀਨਾ ਸਵਿਤੋਲਿਨਾ ਨੂੰ ਹਰਾ ਕੇ ਬਾਹਰ ਦਾ ਰਾਹ ਦਿਖਾਇਆ। ਸਲੋਏਨ ਸਟੀਫਨਜ਼ ਨੇ ਨਾਡੀਆ ਪੋਡੋਰੋਸਕਾ ਨੂੰ 6-4, 6-1 ਨਾਲ ਹਰਾਇਆ ਅਤੇ ਅਗਲਾ ਮੁਕਾਬਲਾ 14ਵਾਂ ਦਰਜਾ ਪ੍ਰਾਪਤ ਵਿਕਟੋਰੀਆ ਅਜ਼ਾਰੇਂਕਾ ਨਾਲ ਹੋਵੇਗਾ। 


Tarsem Singh

Content Editor

Related News