ਨਪੋਲੀ ਨੇ ਮਾਰਾਡੋਨਾ ਦੇ ਨਾਮ ''ਤੇ ਰੱਖਿਆ ਸਟੇਡੀਅਮ ਦਾ ਨਾਮ
Saturday, Dec 05, 2020 - 02:51 PM (IST)

ਨੇਪਲਸ (ਭਾਸ਼ਾ) : ਇਤਾਲਵੀ ਕਲੱਬ ਨਪੋਲੀ ਨੇ ਆਪਣੇ ਸਾਬਕਾ ਕਪਤਾਨ ਡਿਏਗੋ ਮਾਰਾਡੋਨਾ ਦੇ ਨਾਮ 'ਤੇ ਸਟੇਡੀਅਮ ਦਾ ਨਾਮਕਰਣ ਕੀਤਾ ਹੈ। ਨੇਪਲਸ ਸ਼ਹਿਰ ਪਰਿਸ਼ਦ ਨੇ ਸਟੇਡੀਅਮ ਸਾਨ ਪਾਓਲੋ ਦਾ ਨਾਮ ਸਟੇਡਯੋ ਡਿਏਗੋ ਅਰਮਾਂਡੋ ਮਾਰਾਡੋਨਾ ਰੱਖਿਆ ਹੈ।
ਕਲੱਬ ਨੇ ਆਨਲਾਈਨ ਬਿਆਨ ਵਿਚ ਕਿਹਾ, 'ਨਪੋਲੀ ਅਜੋਕੇ ਫੈਸਲੇ ਤੋਂ ਖੁਸ਼ ਹੈ। ਮਾਰਾਡੋਨਾ ਦਾ ਪਿਛਲੇ ਹਫ਼ਤੇ ਅਰਜਨਟੀਨਾ ਵਿਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਨਪੋਲੀ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਜਮਾਂ ਹੋਏ ਸਨ। ਉਨ੍ਹਾਂ ਨੇ ਕਲੱਬ ਨੂੰ 1987 ਅਤੇ 1990 ਵਿਚ ਸੀਰੀ-ਏ-ਖ਼ਿਤਾਬ, 1987 ਵਿਚ ਇਟਾਲੀਅਨ ਕੱਪ ਅਤੇ 1989 ਵਿਚ ਯੁਏਫਾ ਕੱਪ ਦਿਵਾਇਆ ਸੀ।